23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹਰਵਿੰਦਰ ਕੌਰ ਸੰਧੂ ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਬਣੇ <br/>

Ad Position 21
No active advertisement
ਅਜੀਤ ਡੈਸਕ 06-03-2026
ਮੋਰਿੰਡਾ, 5 ਮਾਰਚ (ਪਿ੍ਤਪਾਲ ਸਿੰਘ)-ਬਲਾਕ ਸੰਮਤੀ ਮੋਰਿੰਡਾ ਦੀ ਚੋਣ ਐਸ.ਡੀ.ਐਮ. ਮੋਰਿੰਡਾ ਚੇਤਨ ਬੰਗੜ ਦੀ ਦੇਖ ਰੇਖ ਹੇਠ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਈ | ਇਸ ਸਮੇਂ ਬਲਾਕ ਸੰਮਤੀ ਦੇ ਨਵੇਂ ਚੁਣੇ ਸਾਰੇ 16 ਮੈਂਬਰ ਹਾਜ਼ਰ ਸਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪਿ੍ਤਪਾਲ ਸਿੰਘ ਓਇੰਦ ਨੇ ਚੇਅਰਪਰਸਨ ਦੇ ਅਹੁਦੇ ਲਈ ਬੀਬੀ ਹਰਵਿੰਦਰ ਕੌਰ ਸੰਧੂ ਦਾ ਨਾਮ ਪੇਸ਼ ਕੀਤਾ, ਜਦੋਂ ਕਿ ਉਹਨਾਂ ਦੀ ਤਾਇਦ ਹਰਕੀਰਤ ਸਿੰਘ ਮੜੌਲੀ ਕਲਾਂ ਸਮੇਤ ਸਮੂਹ ਮੈਂਬਰਾਂ ਨੇ ਕੀਤੀ | ਇਸ ਕਾਰਨ ਹਰਵਿੰਦਰ ਕੌਰ ਸੰਧੂ ਸਰਬਸੰਮਤੀ ਨਾਲ ਚੇਅਰਪਰਸਨ ਚੁਣੇ ਗਏ | ਜਦੋਂ ਕਿ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਰੰਗੀਆਂ ਨੇ ਵਾਇਸ ਚੇਅਰਮੈਨ ਦੇ ਅਹੁਦੇ ਲਈ ਨਰਿੰਦਰ ਸਿੰਘ ਨਿਹੰਗ ਕੋਟਲਾ ਦਾ ਨਾਮ ਪੇਸ਼ ਕੀਤਾ | ਇਸ ਦੀ ਤਾਇਦ ਤੇਜਿੰਦਰ ਸਿੰਘ ਸੋਨੂੰ ਸਮੇਤ ਸਮੂਹ ਮੈਂਬਰਾਂ ਨੇ ਕੀਤੀ | ਇਸ ਤਰ੍ਹਾਂ ਵਾਇਸ ਚੇਅਰਮੈਨ ਵੀ ਸਰਬਸੰਮਤੀ ਨਾਲ ਚੁਣਿਆ ਗਿਆ | ਚੋਣ ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਜਿੱਤ ਹਲਕੇ ਦੇ ਲੋਕਾਂ ਦੀ ਜਿੱਤ ਹੈ, ਸੰਵਿਧਾਨ ਦੀ ਜਿੱਤ ਹੈ, ਕਾਂਗਰਸ ਪਾਰਟੀ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪੂਰੇ ਹਲਕੇ ਵਿਚੋਂ ਸਾਫ਼ ਹੋ ਗਈ ਹੈ ਉਸੇ ਤਰ੍ਹਾਂ 2027 ਵਿਚ ਵੀ ਆਪ ਦਾ ਸਮੁੱਚੇ ਪੰਜਾਬ ਵਿਚੋਂ ਸਫਾਇਆ ਹੋ ਜਾਵੇਗਾ | ਇਸ ਚੋਣ ਮੀਟਿੰਗ ਵਿਚ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਬੀ.ਡੀ.ਪੀ.ਓ. ਹਰਕੀਰਤ ਸਿੰਘ, ਬਲਾਕ ਸੰਮਤੀ ਮੈਂਬਰ ਰਣਜੀਤ ਕੌਰ ਬੰਨ ਮਾਜਰਾ, ਵਿਕਾਸ ਫੂਲ ਕਾਈਨੌਰ, ਸੁਰਿੰਦਰ ਕੌਰ ਦਾਤਾਰਪੁਰ, ਸੁਰਜੀਤ ਸਿੰਘ ਬਲਦੇਵ ਨਗਰ, ਜਸਵਿੰਦਰ ਕੌਰ ਮੁੰਡੀਆਂ, ਦਵਿੰਦਰ ਕੌਰ ਬੂਰਮਾਜਰਾ, ਗੁਰਚਰਨ ਕੌਰ ਸੀਹੋਂ ਮਾਜਰਾ, ਮਨਦੀਪ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ਕਿਰਨਜੀਤ ਕੌਰ ਚਿੰਤਗੜ, ਗੁਰਚਰਨ ਸਿੰਘ ਮੰਦਵਾੜਾ (ਸਾਰੇ ਬਲਾਕ ਸੰਮਤੀ ਮੈਂਬਰਾਂ) ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪਨਗ੍ਰੇਨ, ਹਰਮਿੰਦਰ ਸਿੰਘ ਲੱਕੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਗੁਰਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਰਣਜੋਧ ਸਿੰਘ ਜੋਤੀ ਖਟੜਾ, ਹਰਜੋਤ ਸਿੰਘ ਢੰਗਰਾਲੀ, ਸੋਨੂੰ ਦੱਤ, ਜਗਤਾਰ ਸਿੰਘ ਅਰਨੌਲੀ, ਤਰਲੋਚਨ ਸਿੰਘ ਡੂਮਛੇੜੀ, ਗੁਰਜੀਤ ਸਿੰਘ ਜੀਤੀ ਰਾਮਗੜ੍ਹ ਮੰਡਾਂ, ਸਤਵੰਤ ਸਿੰਘ ਦਾਤਾਰਪੁਰ, ਗੁਰਪ੍ਰੀਤ ਸਿੰਘ ਧਨੋਰੀ, ਧਰਮਿੰਦਰ ਸਿੰਘ ਅਰਨੌਲੀ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਨੀਤਾ ਦੇਵੀ ਬੂਥਗੜ੍ਹ ਬਣੀ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਪਰਸਨ <br/> ਅਗਲੀ ਖ਼ਬਰ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਲਗਾਇਆ ਦਸਤਾਰ ਸਿਖਲਾਈ ਕੈਂਪ <br/>
Ad Position 24