ਨੂਰਪੁਰ ਬੇਦੀ, 6 ਮਾਰਚ (ਵਿੰਦਰਪਾਲ ਝਾਂਡੀਆਂ)-ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਸ੍ਰੀ ਜਟੇਸ਼ਵਰ ਮਹਾਦੇਵ ਸੇਵਾ ਸੰਮਤੀ ਰੂਪਨਗਰ ਦੇ ਸਮੂਹ ਮੈਂਬਰ ਮਹਾਂਸ਼ਵਰਾਤਰੀ ਤਿਉਹਾਰ ਤੋਂ ਬਾਅਦ ਅੱਜ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ | ਇਸ ਮੌਕੇ ਤੇ ਉਨਾਂ ਨੇ ਸ਼ਿਵ ਪਿੰਡੀ ਤੇ ਜਲ ਚੜ੍ਹਾਇਆ ਤੇ ਮੱਥਾ ਟੇਕਿਆ ਅਤੇ ਸ਼ਿਵ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਪਰੰਤ ਇਸ ਮੌਕੇ 'ਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਵਲੋਂ ਸੰਮਤੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ੀਲੂ ਸਮੇਤ ਹੋਰ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਪ੍ਰਧਾਨ ਤੇ ਸਮੂਹ ਮੈਂਬਰਾਂ ਨੇ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਮੰਦਿਰ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰੇਮ ਰਾਜ ਰਾਜੂ, ਸੁਰਿੰਦਰ ਮੋਹਨ ਮੇਹਰਾ, ਅਮਿਤ ਮਹਿਤਾ, ਵਿਸ਼ਾਲ ਜਗੋਤਾ ਸਾਹਿਲ ਸ਼ਰਮਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |