ਮੋਰਿੰਡਾ, 24 ਅਪ੍ਰੈਲ (ਪਿ੍ਤਪਾਲ ਸਿੰਘ)-ਮੋਰਿੰਡਾ ਸਰਹਿੰਦ ਰੋਡ 'ਤੇ ਪਿੰਡ ਡੂਮਛੇੜੀ ਨੇੜੇ ਰੇਲਵੇ ਅੰਡਰ ਬਿ੍ਜ ਦੇ ਥੱਲੇ ਹੋਏ ਹਾਦਸੇ ਦੌਰਾਨ ਬਲਵੰਤ ਸਿੰਘ (75) ਪੁੱਤਰ ਸੰਪੂਰਨ ਸਿੰਘ ਪਿੰਡ ਡੂਮਛੇੜੀ ਦੀ ਮੌਤ ਹੋ ਗਈ | ਇਸ ਸੰਬੰਧੀ ਰੇਲਵੇ ਪੁਲਿਸ ਦੇ ਏ. ਐਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਰੇਲਵੇ ਪੁਲਿਸ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੂੰ ਹਾਦਸੇ ਸੰਬੰਧੀ ਸੂਚਨਾ ਮਿਲੀ ਸੀ | ਜਿਸ 'ਤੇ ਰੇਲਵੇ ਪੁਲਿਸ ਪਾਰਟੀ ਵਲੋਂ ਏ. ਐਸ. ਆਈ. ਗੁਰਵਿੰਦਰ ਸਿੰਘ ਦੀ ਅਗਵਾਈ 'ਚ ਘਟਨਾ ਸਥਾਨ 'ਤੇ ਪਹੁੰਚ ਕੇ ਮਿ੍ਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਰੂਪਨਗਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਨਰੇਸ਼ ਕੁਮਾਰ ਤੇ ਰਘਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਬਲਵੰਤ ਸਿੰਘ 75 ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਡੂਮਛੇੜੀ ਵਜੋਂ ਹੋਈ | ਉਨ੍ਹਾਂ ਨੇ ਦੱਸਿਆ ਕਿ ਰੇਲਵੇ ਪੁਲਿਸ ਵਲੋਂ ਅਣਪਛਾਤੇ ਵਾਹਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |