ਨੂਰਪੁਰ ਬੇਦੀ, 24 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਸੁਪਰਵਾਈਜ਼ਰ ਸਜੀਵ ਸਿੰਘ ਦੀ ਪ੍ਰਧਾਨਗੀ ਹੇਠ ਨੂਰਪੁਰਬੇਦੀ ਵਿਖੇ ਹੋਈ | ਜਿਸ ਨੂੰ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਪੰਜਾਬ ਦੇ ਜਰਨਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰੇਮ ਚੰਦ ਜੱਟਪੁਰ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਬਲਜਿੰਦਰ ਸਿੰਘ ਪੰਡਿਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮਨਰੇਗਾ ਸੁਪਰਵਾਇਜ਼ਰਾਂ ਦੀ ਤਨਖਾਹ ਲਗਭਗ ਇਕ ਸਾਲ ਤੋਂ ਨਹੀਂ ਦਿੱਤੀ ਗਈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ, ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਮਹਿੰਗਾਈ ਦੇ ਯੁੱਗ ਵਿਚ ਗਰੀਬ ਮਜ਼ਦੂਰ ਬਿਨਾਂ ਤਨਖਾਹ ਤੋਂ ਕਿਵੇਂ ਗੁਜ਼ਾਰਾ ਕਰ ਸਕਦੇ ਹੈ | ਜਥੇਬੰਦੀ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਅਤੇ ਮਨਰੇਗਾ ਦਾ ਕੰਮ 365 ਦਿਨ ਚਲਾਇਆ ਜਾਵੇ | ਪਰ ਅਫਸੋਸ ਹੈ ਕਿ ਸਰਕਾਰ ਹੱਥ ਕੰਡੇ ਵਰਤ ਕੇ ਮਨਰੇਗਾ ਨੂੰ ਖਤਮ ਕਰਨਾ ਚਾਹੁੰਦੀ ਹੈ | ਸਾਥੀ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਬਜਟ ਦਾ 10 ਫ਼ੀਸਦੀ ਹਿੱਸਾ ਪਾਉਣ ਤੇ ਸਾਲ ਭਰ ਤਨਖਾਹ ਨਹੀਂ ਦੇ ਰਹੀ, ਜਦੋਂ ਜੀ ਰਾਮ ਜੀ ਸਕੀਮ ਵਿਚ 40 ਫ਼ੀਸਦੀ ਹਿੱਸਾ ਪਾਉਣਾ ਪਵੇਗਾ ਤਾਂ ਤਨਖਾਹਾਂ ਕਦੋਂ ਦਿੱਤੀਆਂ ਜਾਣਗੀਆਂ | ਉਹਨਾਂ ਸਾਫ ਤੌਰ 'ਤੇ ਕਿਹਾ ਮਨਰੇਗਾ ਨੂੰ ਪਹਿਲਾਂ ਦੀ ਤਰ੍ਹਾਂ ਚਾਲੂ ਰੱਖਿਆ ਜਾਵੇ ਅਤੇ ਜਲਦੀ ਤੋਂ ਜਲਦੀ ਸੁਪਰਵਾਈਜਰਾਂ ਦੀਆਂ ਤਨਖਾਹ ਰਿਲੀਜ਼ ਕੀਤੀਆਂ ਜਾਵੇ | ਜੇਕਰ ਅਜਿਹਾ ਨਾ ਕੀਤਾ ਤਾਂ 30 ਅਪ੍ਰੈਲ ਦੀ ਮੀਟਿੰਗ ਵਿਚ ਸ਼ੰਘਰਸ਼ ਦਾ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਤਨਖਾਹ ਰੀਲੀਜ਼ ਹਰ ਹਾਲਤ ਵਿਚ ਕਰਵਾਈਆਂ ਜਾਣਗੀਆਂ | ਮੀਟਿੰਗ ਵਿਚ ਸੁਪਰਵਾਈਜ਼ਰ ਸਾਥੀ ਸੰਜੀਵ ਸਿੰਘ, ਕੁਲਦੀਪ ਸਿੰਘ, ਜਗਸ਼ੇਰ ਸਿੰਘ, ਨੀਤੂ ਰਾਣੀ, ਕਮਲਜੀਤ ਕੌਰ, ਪੂਜਾ ਦੇਵੀ, ਵਿਜੇ ਕੁਮਾਰ ਬਲਵਿੰਦਰ ਕੌਰ ਆਦਿ ਹਾਜ਼ਰ ਸਨ |