03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਡੀ.ਏ.ਵੀ. ਸਕੂਲ ਸੂਰੇਵਾਲ ਵਿਚ ਧਰਤੀ ਦਿਵਸ ਸਮਾਗਮ ਮਨਾਇਆ <br/>

Ad Position 21
No active advertisement
ਡੀ.ਏ.ਵੀ. ਸਕੂਲ ਸੂਰੇਵਾਲ ਵਿਖੇ ਮਨਾਏ ਧਰਤੀ ਦਿਵਸ ਸਮਾਗਮ ਉਪਰੰਤ ਸਕੂਲ ਕੈਂਪਸ ਵਿਚ ਪੌਦੇ ਲਗਾਉਂਦੇ ਹੋਏ ਵਿਦਿਆਰਥੀ | ਤਸਵੀਰ : ਚੌਧਰੀ ਧਰਮ ਪਾਲ <br/> 25-04-2026
ਸੁਖਸਾਲ, 24 ਅਪ੍ਰੈਲ (ਧਰਮ ਪਾਲ)-ਡੀ.ਏ.ਵੀ. ਸਕੂਲ ਸੂਰੇਵਾਲ ਵਿਚ ਅੱਜ ਧਰਤੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲ ਪਿ੍ੰਸੀਪਲ ਅਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਮਕਸਦ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧਰਤੀ ਨੂੰ ਸੁਰੱਖਿਅਤ ਰੱਖਣ ਲਈ ਰੁੱਖ ਲਗਾਉਣ ਅਤੇ ਪ੍ਰਕਿਰਤੀ ਨਾਲ ਪਿਆਰ ਕਰਨ ਦੀ ਲੋੜ ਹੈ | ਇਸ ਮੌਕੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਿਲ ਕੇ ਪੌਦੇ ਵੀ ਲਗਾਏ ਗਏ, ਜਿਸ ਨਾਲ ਵਾਤਾਵਰਨ ਸੰਰੱਖਣ ਦਾ ਸੰਦੇਸ਼ ਦਿੱਤਾ ਗਿਆ | ਇਸ ਸਮਾਗਮ ਦੌਰਾਨ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਧਰਤੀ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਸੰਕਲਪ ਲਿਆ | ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕੇ 'ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਲਈ ਕਮਿਸ਼ਨ ਕਰ ਰਿਹਾ ਤਨਦੇਹੀ ਨਾਲ ਕੰਮ-ਸੁਰਿੰਦਰ ਕਲਿਆਣ <br/> ਅਗਲੀ ਖ਼ਬਰ ਮੋਬਾਈਲ ਦੀ ਵਰਤੋਂ ਨੇ ਮਾਨਸਿਕ ਸਿਹਤ ਵਿਗਾੜੀ-ਡਾ. ਸੰਜੀਵ ਗੌਤਮ <br/>
Ad Position 24
No active advertisement