28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਧੂਵਨ ਵਾਟਿਕਾ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਮਧੂਵਨ ਵਾਟਿਕਾ ਸਕੂਲ ਦੇ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ | ਤਸਵੀਰਾਂ. ਹਰਦੀਪ ਸਿੰਘ ਢੀਂਡਸਾ <br/> 15-05-2026
ਨੂਰਪੁਰ ਬੇਦੀ, 14 ਮਈ (ਹਰਦੀਪ ਸਿੰਘ ਢੀਂਡਸਾ)- ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਇਲਾਕੇ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦਾ ਨਤੀਜਾ ਇਸ ਵਾਰ ਵੀ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਜਿਸ ਨਾਲ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਸਟਾਫ਼ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਕੂਲ ਪਿ੍ੰਸੀਪਲ ਮੈਡਮ ਦੀਪਿਕਾ ਪੁਰੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜਪਜੀ ਸਿੰਘ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸ਼ਵਨੀਤ ਨੇ 92 ਫ਼ੀਸਦੀ ਤੇ ਅਨਮੋਲ ਨੇ 91 ਫ਼ੀਸਦੀ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ ਮੈਡੀਕਲ ਸਟਰੀਮ ਵਿਚ ਸ਼ਾਇਨਾ 88%, ਤਨਵੀਰ 87%, ਬਨੀਤ 85%, ਹਰਸਿਮਰਨ 84%, ਅੰਜਲੀ 83%, ਕੋਮਲਪ੍ਰੀਤ 82%, ਦਿਸ਼ਪ੍ਰੀਤ 81% ਅਤੇ ਮੁਸਕਾਨ 81%, ਨਾਨ-ਮੈਡੀਕਲ ਸਟਰੀਮ ਵਿਚ ਦਿਲਪ੍ਰੀਤ 89%, ਹਰਮਨ 89%, ਸਪਨਾ 84%, ਜਸਪ੍ਰੀਤ 81%, ਆਰਿਆਂ ਭਾਰਗਵ 80% ਤੇ ਪਰਮਵੀਰ 79%, ਜਦਕਿ ਕਾਮਰਸ ਸਟਰੀਮ ਵਿਚ ਮੇਹਕ 90%, ਹਰਜੋਤ 86%, ਧਰਮਵੀਰ 86%, ਹਰਮਨ 85%, ਪਰਵਿੰਦਰ 82%, ਵਰੁਣ 82%, ਲਖਵਿੰਦਰ 82% ਤੇ ਮਨੀਸ਼ਾ 81% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ | ਇਸ ਮੌਕੇ ਸਕੂਲ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਤੇ ਅਮਨ ਕੁਮਾਰ ਚੱਢਾ, ਪਿ੍ੰਸੀਪਲ ਦੀਪਿਕਾ ਪੁਰੀ ਤੇ ਅਨੂ ਕੌਸ਼ਲ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਸੁਰੇਖਾ ਰਾਣਾ, ਅਵਿਨਾਸ਼ ਕੁਮਾਰ, ਸ਼ਿਵਾਨੀ ਚੱਢਾ, ਅਤੁਲ, ਵਿਵੇਕ, ਖੁਸ਼ਵੰਤ ਕੌਰ, ਬਲਜੀਤ ਕੌਰ, ਰਾਮਾ ਸ਼ਰਮਾ, ਪੂਨਮ ਸੈਣੀ, ਅਮਨਦੀਪ ਕੌਰ, ਨਿਸ਼ਾ ਸਮੇਤ ਹੋਰ ਸਟਾਫ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24