28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਜ਼ਦੂਰ ਵਿਰੋਧੀ ਲੇਬਰ ਕੋਡਾਂ ਦੀਆਂ ਕਾਪੀਆਂ ਫ਼ੂਕ ਕੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

Ad Position 21
No active advertisement
ਮਜ਼ਦੂਰ ਵਿਰੋਧੀ ਲੇਬਰ ਕੋਡਾਂ ਦੀਆਂ ਕਾਪੀਆਂ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਗੂ ਤੇ ਹੋਰ | ਤਸਵੀਰ: ਵਿੰਦਰਪਾਲ ਝਾਂਡੀਆਂ <br/> 15-05-2026
ਨੂਰਪੁਰ ਬੇਦੀ, 14 ਮਈ (ਵਿੰਦਰਪਾਲ ਝਾਂਡੀਆਂ)- ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ ਸਾਰੇ ਦੇਸ਼ ਵਿਚ ਮਜ਼ਦੂਰ ਵਿਰੋਧੀ ਲੇਬਰ ਕੋਡਾ ਦੀਆਂ ਕਾਪੀਆਂ ਫੂਕੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਨੂਰਪੁਰ ਬੇਦੀ ਵਿਖੇ ਕਾਮਰੇਡ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ 'ਚ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਤੇ ਨਿਰਮਾਣ ਮਜ਼ਦੂਰਾਂ ਵਲੋਂ ਚਾਰ ਮਜ਼ਦੂਰ ਮਾਰੂ ਲੇਬਰ ਕੋਡਾਂ ਦੀਆਂ ਕਾਪੀਆਂ ਫੂਕੀਆਂ ਗਈਆਂ | ਇਸ ਦੌਰਾਨ ਮਜ਼ਦੂਰਾਂ ਨੇ ਰੋਸ ਰੈਲੀ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਸੰਬੋਧਨ ਕਰਦੇ ਹੋਏ ਸੀਟੂ ਆਗੂ ਗੁਰਦੇਵ ਸਿੰਘ ਬਾਗ਼ੀ, ਮਜ਼ਦੂਰ ਆਗੂ ਬਜਿੰਦਰ ਸਿੰਘ ਪੰਡਤ, ਪ੍ਰੇਮ ਚੰਦ ਜੱਟਪੁਰ, ਰਾਮ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਕੇਂਦਰੀ ਟਰੇਡ ਯੂਨੀਅਨ ਵਲੋਂ ਮੰਗ ਕੀਤੀ ਹੈ ਕਿ ਘੱਟੋ ਘੱਟ 26 ਹਜ਼ਾਰ ਰੁਪਏ ਮਜ਼ਦੂਰਾਂ ਨੂੰ ਵੇਜ ਦਿੱਤਾ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਸਾਲ 'ਚ 200 ਦਿਨ ਕੰਮ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰਾਂ ਦੇ ਕੁੱਝ ਹੋਰ ਖੇਤਰਾਂ ਵਿਚ ਹੜਤਾਲੀ ਕਾਮਿਆਂ ਤੇ ਪੁਲਿਸ ਦੁਆਰਾ ਕੀਤੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਮਜ਼ਦੂਰ ਅਤੇ ਲੋਕਾਂ 'ਤੇ ਸਿੱਧਾ ਹਮਲਾ ਹੈ | ਇਸ ਮੌਕੇ ਬਿਕਰਮ ਸਿੰਘ ਨੂਰਪੁਰ ਬੇਦੀ, ਨੰਦ ਸਿੰਘ ਸੈਣੀਮਾਜਰਾ ਅਨੰਤ ਰਾਮ , ਸਤਵੰਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਤੇ ਮੀਂਹ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਗੁੱਲ <br/> ਅਗਲੀ ਖ਼ਬਰ ਗ੍ਰੀਨਵੇਜ ਸਕੂਲ ਰੁੜਕੀ ਹੀਰਾ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫ਼ੀਸਦੀ <br/>
Ad Position 24