28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਤੇਜ਼ ਹਨੇਰੀ ਤੇ ਮੀਂਹ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਗੁੱਲ <br/>

Ad Position 21
No active advertisement
ਅਜੀਤ ਡੈਸਕ 15-05-2026
ਨੂਰਪੁਰ ਬੇਦੀ, 14 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਦੇਰ ਰਾਤ ਚੱਲੀ ਤੇਜ਼ ਹਨੇਰੀ ਕਾਰਣ ਨੂਰਪੁਰ ਬੇਦੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਗੁੱਲ ਹੋ ਜਾਣ ਕਾਰਣ ਉਕਤ ਪਿੰਡ ਹਨੇਰੇ 'ਚ ਡੁੱਬੇ ਰਹੇ | ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਮੀਂਹ ਦੇ ਨਾਲ-ਨਾਲ ਚੱਲਿਆਂ ਤੇਜ਼ ਹਵਾਵਾਂ ਕਾਰਨ ਵੱਖ-ਵੱਖ ਪਿੰਡਾਂ 'ਚ ਕਈ ਜਗ੍ਹਾ 'ਤੇ ਬਿਜਲੀ ਦੀਆਂ ਤਾਰਾਂ ਪਰ ਦਰਖ਼ਤ ਟੁੱਟ ਕੇ ਡਿਗ ਪਏ | ਇਸ ਦੇ ਚੱਲਦਿਆਂ ਨੂਰਪੁਰ ਬੇਦੀ ਸ਼ਹਿਰ ਸਮੇਤ ਕਈ ਫੀਡਰਾਂ ਨਾਲ ਜੁੜੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਅਚਾਨਕ ਗੁੱਲ ਹੋ ਗਈ | ਇਸ ਦੌਰਾਨ ਉਕਤ ਪਿੰਡ ਹਨੇਰੇ 'ਚ ਡੁੱਬੇ ਰਹੇ | ਸਾਰੀ ਰਾਤ ਕੰਮ 'ਤੇ ਜੁਟੇ ਰਹੇ ਬਿਜਲੀ ਕਰਮਚਾਰੀਆਂ ਨੇ ਆਖ਼ਰਕਾਰ ਕਈ ਘੰਟਿਆਂ ਦੀ ਮਿਹਨਤ ਸਦਕਾ ਸਵੇਰ ਤੱਕ ਤੱਕ ਸਮੁੱਚੇ ਪਿੰਡਾਂ ਦੀ ਇੱਕ-ਇੱਕ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ | ਇਸ ਦੌਰਾਨ ਕਈ ਘੰਟੇ ਬਿਜਲੀ ਸਪਲਾਈ 'ਚ ਵਿਘਨ ਪੈਣ ਕਾਰਣ ਲੋਕਾਂ ਨੂੰ ਪੂਰੀ ਰਾਤ ਗਰਮੀ ਨਾਲ ਬੇਹਾਲ ਹੋਣਾ ਪਿਆ | ਤੇਜ਼ ਹਵਾਵਾਂ ਕਾਰਣ ਕਈ ਦੁਕਾਨਾਂ 'ਤੇ ਕਾਰੋਬਾਰੀ ਸਥਾਨਾਂ 'ਤੇ ਲੱਗੇ ਸਾਈਨ ਤੇ ਇਸ਼ਤਿਹਾਰੀ ਬੋਰਡ ਵੀ ਟੁੱਟ ਕੇ ਸੜਕਾਂ 'ਤੇ ਬਜ਼ਾਰਾਂ 'ਚ ਵਿੱਖਰੇ ਪਏ ਦੇਖੇ ਗਏ | ਕੁੱਝ ਸਮੇਂ ਲਈ ਚੱਲੀ ਹਨ੍ਹੇਰੀ ਨੇ ਇਸ ਕਦਰ ਤਬਾਹੀ ਮਚਾਈ ਕਿ ਪਿੰਡਾਂ 'ਚ ਕਈ ਸਥਾਨਾਂ 'ਤੇ ਦਰਜਨਾਂ ਦਰਖ਼ਤ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿਗ ਪਏ ਜਿਨ੍ਹਾਂ ਦੀ ਕਟਾਈ ਕਰਨ ਲਈ ਬਿਜਲੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ ਤੇ ਅੱਜ ਦਿਨ ਸਮੇਂ ਵੀ ਮੁਲਾਜ਼ਮ ਕੰਮ 'ਤੇ ਜੁਟੇ ਰਹੇ |

Ad Position 22
No active advertisement
ਪਿਛਲੀ ਖ਼ਬਰ ਬੋਰਡ ਜਮਾਤਾਂ ਦੇ ਨਤੀਜਿਆਂ ਉਪਰੰਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਦੀਆਂ ਕਾਪੀਆਂ ਫ਼ੂਕ ਕੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
Ad Position 24