06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਾਤਾ ਨੈਣਾਂ ਦੇਵੀ ਮੰਦਰ ਜਟਵਾਹੜ ਵਿਖੇ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 16-05-2026
ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)- ਪਿੰਡ ਜਟਵਾਹੜ ਵਿਖੇ ਜੈ ਮਾਤਾ ਨੈਣਾਂ ਦੇਵੀਂ ਮੰਦਰ ਵਿਚ ਸਮੂਹ ਪਿੰਡ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਜੀ ਨੰਦਪੁਰ ਕੇਸ਼ੋ ਵਾਲਿਆਂ ਦੀ ਅਗਵਾਈ ਹੇਠ ਸਾਲਾਨਾ ਕਰਵਾਏ ਜਾ ਰਹੇ ਜਾਗਰਣ 'ਤੇ ਭੰਡਾਰੇ ਦੇ ਸਬੰਧ 'ਚ ਉਕਤ ਮੰਦਰ ਵਿਚ ਅੱਜ ਸੇਵਾਦਾਰਾਂ ਤੇ ਸੰਗਤਾਂ ਦੀ ਤਿਆਰੀ ਸਬੰਧੀ ਮੀਟਿੰਗ ਹੋਈ ਜਿਸ ਵਿਚ ਭੰਡਾਰੇ 'ਤੇ ਜਾਗਰਣ ਦੀ ਰੂਪ ਰੇਖਾ ਉਲੀਕੀ ਗਈ ਉੱਥੇ ਨਾਲ ਹੀ ਤਿਆਰੀਆਂ ਲਈ ਸੇਵਾਦਾਰਾਂ ਦੀ ਡਿਊਟੀਆਂ ਲਗਾਈਆਂ ਗਈਆਂ | ਮੀਟਿੰਗ ਤੋਂ ਬਾਅਦ ਪ੍ਰਬੰਧਕਾਂ ਨੇ ਦੱਸਿਆ ਕਿ 16 ਮਈ ਨੂੰ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਲੋਂ ਮੁਫ਼ਤ ਵੱਖ-ਵੱਖ ਬਿਮਾਰੀਆਂ ਦਾ ਮੈਡੀਕਲ ਜਾਂਚ ਕੈਂਪ ਐੱਮ. ਡੀ. ਡਾਕਟਰ ਗੁਰਦੇਵ ਸਿੰਘ ਦੀ ਅਗਵਾਈ ਵਿਚ ਲਗਾਇਆ ਜਾਵੇਗਾ | 17 ਮਈ ਦਿਨ ਐਤਵਾਰ ਨੂੰ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ | ਉਪਰੰਤ 12 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਮੁੜ ਮੰਦਰ ਵਿਚ ਸੰਪੂਰਨ ਹੋਵੇਗੀ | 18 ਮਈ ਦਿਨ ਸੋਮਵਾਰ ਨੂੰ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ, ਹਵਨ ਯੱਗ, ਕੰਜਕ ਪੂਜਣ ਤੇ ਅਤੁੱਟ ਭੰਡਾਰੇ ਤੋ ਬਾਅਦ ਰਾਤ 8 ਵਜੇ ਤੋਂ ਸਵੇਰ ਤੱਕ ਮਹਾਂਮਾਈ ਦਾ ਜਾਗਰਣ ਚੱਲੇਗਾ ਜਿਸ ਵਿਚ ਪ੍ਰਸਿੱਧ ਧਾਰਮਿਕ ਗਾਇਕ ਰਵੀ ਲਾਡਲਾ, ਪੰਮਾ ਗੁੱਜਰ, ਜੱਗਾ ਸਸਕੌਰੀਆ, ਅਨਮੋਲ ਘਈ ਸਹਿਤ ਹੋਰ ਗਾਇਕ ਮਹਾਂਮਾਈ ਦਾ ਗੁਣਗਾਨ ਕਰਨਗੇ ਜਦਕਿ ਐਂਕਰ ਦੀ ਭੂਮਿਕਾ ਸੰਦੀਪ ਭਾਰਦਵਾਜ ਨਿਭਾਉਣਗੇ | ਇਸ ਮੌਕੇ ਪਿ੍ਥੀ ਸਿੰਘ, ਪੰਡਿਤ ਨਰੇਸ਼ ਸ਼ਰਮਾ, ਅਮਰਜੀਤ ਬਿੱਟੂ ਸ਼ਰਮਾ, ਜੈ ਸਿੰਘ, ਬਲਵੀਰ ਸਿੰਘ ਸਰਪੰਚ, ਕੇਸਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਕੁਲਦੀਪ ਸਿੰਘ, ਤਲਵਿੰਦਰ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਨੂਰਪੁਰ ਬੇਦੀ ਸਰਕਾਰੀ ਸਕੂਲ ਦੇ ਸਟਾਫ਼ ਵਲੋਂ ਸਾਇੰਸ ਦੇ ਵਿਦਿਆਰਥੀਆਂ ਲਈ ਸ਼ਾਮ ਦੀਆਂ ਵਿਸ਼ੇਸ਼ ਕਲਾਸਾਂ ਸ਼ੁਰੂ <br/>...
Ad Position 24
No active advertisement