11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜ਼ਿੰਦਗੀ ਦੇ ਲੰਬੇ ਸੰਘਰਸ਼ ਬਾਅਦ ਦੇਸ ਰਾਜ ਸੈਣੀ ਜ਼ਿਲ੍ਹਾ ਪ੍ਰੀਸ਼ਦ ਦੀ ਉਪ ਚੇਅਰਮੈਨੀ ਤੱਕ ਅੱਪੜੇ <br/>

Ad Position 21
No active advertisement
ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸੈਣੀਮਾਜਰਾ ਦੇ ਜੰਮਪਲ ਦੇਸਰਾਜ ਸੈਣੀ ਜ਼ਿੰਦਗੀ ਦੇ ਲੰਬੇ ਸੰਘਰਸ਼ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੀ ਉਪ ਚੇਅਰਮੈਨੀ ਦੇ ਅਹੁੱਦੇ ਤੱਕ ਅੱਪੜੇ ਹਨ |ਬੀਤੇ ਦਿਨ ਇਹ ਜ਼ਿਲ੍ਹੇ ਦੇ ਇਸ ਵੱਕਾਰੀ ਅਹੁਦੇ ਲਈ ਚੁਣੇ ਗਏ ਹਨ | ਦੇਸਰਾਜ ਸੈਣੀ ਨੇ 12 ਸਾਲ ਪਿੰਡ ਦੇ ਯੂਥ ਕਲੱਬਾਂ ਵਿਚ ਕੰਮ ਕਰਕੇ ਜ਼ਿਲ੍ਹਾ ਯੂਥ ਅਵਾਰਡ ਨਾਲ ਸਨਮਾਨਿਤ ਹੋਏ | 2 ਵਾਰ ਪਿੰਡ ਸੈਣੀਮਾਜਰਾ ਦੇ ਪੰਚ ਰਹਿਣ ਉਪਰੰਤ ਪਿੰਡ ਦੇ ਸਰਪੰਚ ਬਣੇ | ਸੈਣੀਮਾਜਰਾ ਦੇ ਮੌਜੂਦਾ ਨੰਬਰਦਾਰ ਹੋਣ ਦੇ ਨਾਲ-2 ਸਰਕਾਰੀ ਸੀ.ਸੈ. ਸਕੂਲ ਨੂਰਪੁਰ ਬੇਦੀ ਦੀ ਐਸ.ਐਮ.ਸੀ ਦੇ ਚੇਅਰਮੈਨ ਵੀ ਰਹੇ |ਦੇਸਰਾਜ ਸੈਣੀ ਪਿੰਡ ਦੀ ਸਹਿਕਾਰੀ ਸਭਾ ਦੇ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਵੀ ਬਣੇ ਹਨ | ਇਹਨਾਂ ਨੇ ਵੱਖ ਵੱਖ ਅਹੁੱਦਿਆਂ ਤੇ ਰਹਿੰਦਿਆਂ ਸਮਾਜ ਸੇਵਾ ਅਤੇ ਲੋਕਾਂ ਦੀ ਭਲਾਈ ਲਈ ਵੀ ਅਨੇਕਾ ਕੰਮ ਕੀਤੇ | ਬੇਸ਼ਕ ਇਹ ਪਹਿਲਾਂ ਕਾਂਗਰਸ ਪਾਰਟੀ ਵਿਚ ਵੀ ਸਰਗਰਮ ਆਗੂ ਰਹੇ ਹਨ ਪਰ ਹਲਕਾ ਵਿਧਾਇਕ ਐਡ. ਦਿਨੇਸ਼ ਚੱਢਾ ਦੀ ਪਾਰਖੂ ਅੱਖ ਨੇ ਦੇਸ ਰਾਜ ਸੈਣੀਮਾਜਰਾ ਦੀ ਕਾਬਲੀਅਤ ਨੂੰ ਪਹਿਚਾਣਦੇ ਹੋਏ ਇਹਨਾਂ ਨੂੰ ਆਮ ਆਦਮੀ ਪਾਰਟੀ ਵਿਚ ਹੀ ਸ਼ਾਮਿਲ ਨਹੀ ਕਰਵਾਇਆ ਬਲਕਿ ਤਖਤਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਵੀ ਦਿੱਤੀ | ਹਲਕਾ ਵਿਧਾਇਕ ਦੀ ਯਤਨਾਂ ਅਤੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸਹਿਯੋਗ ਨਾਲ ਦੇਸ ਰਾਜ ਸੈਣੀ ਨੂੰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦਾ ਉਪ ਚੇਅਰਮੈਨ ਚੁਣਿਆ ਗਿਆ ਹੈ | ਲੰਬੇ ਅਰਸੇ ਬਾਅਦ ਮੁੜ ਨੂਰਪੁਰ ਬੇਦੀ ਇਲਾਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਵਿਚ ਉਪ ਚੇਅਰਮੈਨੀ ਹਾਸਲ ਹੋਈ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਨਰਿੰਦਰ ਕੌਰ ਥਾਣਾ ਅਤੇ ਸਰਵਣ ਸਿੰਘ ਅਬਿਆਣਾ ਵੀ ਇਲਾਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਰਹਿ ਚੁੱਕੇ ਹਨ | ਦੇਸ ਰਾਜ ਸੈਣੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਲੰਬੇ ਦਰੱਦਦ ਉਪਰੰਤ ਇਹ ਸਨਮਾਨਯੋਗ ਅਹੁਦਾ ਹਾਸਲ ਹੋਇਆ ਹੈ | ਉਹਨਾਂ ਕਿਹਾ ਕਿ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਅਤੇ ਹਲਕਾ ਵਿਧਾਇਕ ਸ੍ਰੀ ਚੱਢਾ ਦੀ ਰਹਿਨੁਮਾਈ ਹੇਠ ਪਿੰਡਾਂ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਵੱਲੋਂ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਭਰਵੀਂ ਚੋਣ ਰੈਲੀ <br/> ਅਗਲੀ ਖ਼ਬਰ ਵਾਰਡ ਨੰਬਰ 8 ਵਿਚ ਭਾਜਪਾ ਉਮੀਦਵਾਰ ਜਸਵੀਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ <br/>
Ad Position 24