ਰੱਤੇਵਾਲ, 28 ਮਈ (ਅਸ਼ੋਕ ਕੁਮਾਰ ਲੀਲ)-ਸਾਬਕਾ ਲਾਈਨਮੈਨ ਸੋਹਣ ਸਿੰਘ ਦੀ ਮਿਤੀ 17 ਮਈ ਨੂੰ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ ਨਾਲ ਜਿਥੇ ਪਰਿਵਾਰ ਨੂੰ ਨਾ ਸਹਿਣ ਵਾਲਾ ਘਾਟਾ ਪਿਆ, ਉੱਥੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ | ਸਮੂਹ ਪਰਿਵਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਉਨ੍ਹਾਂ ਦੇ ਗ੍ਰਹਿ 'ਤੇ ਪਾਠੀ ਪ੍ਰੇਮ ਸਿੰਘ ਵਲੋਂ ਭੋਗ ਪਾਏ ਗਏ | ਉਪਰੰਤ ਬਾਬਾ ਮਨਪ੍ਰੀਤ ਸਿੰਘ ਅਮਲੋਹ ਵਾਲਿਆਂ ਨੇ ਆਪਣੇ ਪ੍ਰਵਚਨਾਂ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਬਾਬਾ ਅਮਰੀਕ ਸਿੰਘ ਮਹਿਤਪੁਰ ਉਲੱਦਣੀ ਵਾਲਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਤਿਸੰਗ ਵਿਚ ਮਾਤਾ-ਪਿਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਦੱਸਿਆ | ਸ਼ੋਕ ਸਮਾਗਮ ਵਿਚ ਬਿਜਲੀ ਵਿਭਾਗ ਦੇ ਸਾਬਕਾ ਤੇ ਮੌਜੂਦਾ ਕਰਮਚਾਰੀਆਂ ਨੇ ਵੀ ਸੋਹਣ ਸਿੰਘ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਵਿਚ ਜੀਤ ਰਾਮ ਧੀਮਾਨ ਨਾਨੋਵਾਲ, ਹਰੀ ਪਾਲ ਕਲਸੀ, ਹਰੀਦੇਵ, ਗੁਰਚਰਨ ਜੇ. ਈ. ਮੰਡਿਆਣੀ, ਭਜਨ ਭੌਰ ਲਾਈਨਮੈਨ, ਜਸਵਿੰਦਰ ਪਾਲ ਜੇ. ਈ. ਸੁਰਿੰਦਰ ਪਾਲ ਲੈਈਨਮੈਨ ਮੌਜੂਦ ਸਨ | ਸਮੂਹ ਵਿਭਾਗੀ ਕਰਮਚਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਸਮੂਹ ਵਿਭਾਗ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਨਾਲ ਖੜ੍ਹਾ ਹੈ | ਇਸ ਤੋਂ ਇਲਾਵਾ ਪ੍ਰਵੇਸ਼ ਖੋਸਲਾ, ਰਜਿੰਦਰ ਲੱਕੀ, ਵਿਜੈ ਖਟਾਣਾ ਤੇ ਧਰਮਪਾਲ ਕਟਾਰੀਆ ਨੇ ਵੀ ਸੋਹਣ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ੋਕ ਸਮਾਗਮ ਦੇ ਅੰਤ ਵਿਚ ਸੋਹਣ ਸਿੰਘ ਦੇ ਤਿੰਨਾਂ ਸਪੁੱਤਰਾਂ ਜਸਵਿੰਦਰ ਸਿੰਘ, ਬਾਬਾ ਜਸਪਾਲ ਸਿੰਘ ਤੇ ਅਮਰੀਕ ਸਿੰਘ (ਭੂਰਾ) ਨੇ ਸਾਰੇ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵਿਭਾਗੀ ਕਰਮਚਾਰੀਆਂ ਤੇ ਨਗਰ ਵਾਸੀਆਂ ਦਾ ਇਸ ਸ਼ੋਕ ਸਮਾਗਮ 'ਚ ਪਹੁੰਚਣ 'ਤੇ ਧੰਨਵਾਦ ਕੀਤਾ |