28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲੜਕੀਆਂ ਨੂੰ ਸਰੀਰਕ ਸੰਭਾਲ ਦਾ ਪਾਠ ਪੜ੍ਹਾਇਆ <br/>

Ad Position 21
No active advertisement
ਅਜੀਤ ਡੈਸਕ 01-06-2026
ਸ੍ਰੀ ਚਮਕੌਰ ਸਾਹਿਬ, 31 ਮਈ (ਜਗਮੋਹਣ ਸਿੰਘ ਨਾਰੰਗ)- ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ ਸਿੱਖਿਆ-ਸੰਸਥਾਵਾਂ ਦੀ ਡਾਇਰੈਕਟਰ ਅਮਨਦੀਪ ਕੌਰ ਦੀ ਅਗਵਾਈ 'ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਰ ਜਵਾਨ ਹੋ ਰਹੀ ਲੜਕੀ ਨੂੰ ਆਪਣੇ ਸਰੀਰ ਬਾਰੇ ਸਮਝਣਾ ਜ਼ਰੂਰੀ ਹੈ ਜਿਸ ਵਿਚ ਸਮੇਂ ਸਮੇਂ ਤਬਦੀਲੀਆਂ ਆਉਂਦੀਆਂ ਹਨ | ਪਿੰ੍ਰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਹਰ ਵਿਦਿਆਰਥਣ ਭਵਿੱਖ ਦੀ ਔਰਤ ਹੈ | ਜੀਵ ਵਿਗਿਆਨ ਦੀ ਲੈਕਚਰਾਰ ਬੇਅੰਤ ਕੌਰ ਨੇ ਦੱਸਿਆ ਕਿ ਮਾਂਹਵਾਰੀ ਕੁਦਰਤੀ ਪ੍ਰਕਿਰਿਆ ਹੁੰਦੀ ਹੈ, ਹਰ ਲੜਕੀ ਨੂੰ ਸੈਨਟਰੀ ਪੈਡ ਤੇ ਸਾਫ਼ ਸੁਥਰੇ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਹਰ ਲੜਕੀ ਨੂੰ ਹਰ ਮਹੀਨੇ ਪੈਦਾ ਹੁੰਦੀ ਇਸ ਸਰੀਰਕ ਪ੍ਰਕਿਰਿਆ ਦੇ ਸਰੀਰ ਤੇ ਮਨ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਪਤਾ ਹੋਣਾ ਚਾਹੀਦਾ ਹੈ | ਵਾਈਸ ਪਿੰ੍ਰਸੀਪਲ ਗਗਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਹਰੀਆਂ ਸਬਜ਼ੀਆਂ, ਦੁੱਧ, ਦਹੀਂ ਆਦਿ ਪੌਸ਼ਟਿਕ ਭੋਜਨ ਖਾਣ ਲਈ ਤੇ ਬਾਜ਼ਾਰੂ ਪਕਵਾਨਾਂ ਤੋਂ ਗੁਰੇਜ ਕਰਨ ਲਈ ਪ੍ਰੇਰਿਆ |
ਵਿਦਿਆਰਥਣਾਂ ਨੂੰ ਚੰਗੀ ਅਤੇ ਬੁਰੀ ਛੋਹ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਲੜਕੀਆਂ ਲਈ ਪ੍ਰਸਿੱਧ-ਪ੍ਰੇਰਕ ਡਾ: ਵਿਨੈ ਗੁਪਤਾ ਕੈਥਲ ਦੀਆਂ ਵੀਡੀਓ ਵਿਖਾਈਆਂ ਗਈਆਂ | ਇਸ ਮੌਕੇ ਬਰਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਉਪ ਚੇਅਰਮੈਨ ਬਣਨ 'ਤੇ ਦੇਸਰਾਜ ਸੈਣੀ ਦਾ ਸਨਮਾਨ <br/> ਅਗਲੀ ਖ਼ਬਰ ਮਾਤਾ ਹਰਦੇਵ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24