28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਤੇਜ਼ ਬਾਰਿਸ਼ ਦਾ ਪਾਣੀ ਪੁਰਖਾਲੀ ਵਿਖੇ ਰਹਿ ਰਹੇ ਗੱਡੀਆਂ ਵਾਲਿਆਂ ਦੇ ਆਸ਼ਿਆਨਿਆਂ ਲਈ ਬਣਿਆ ਆਫ਼ਤ-ਪਾਣੀ ਨਾਲ ਸਾਰਾ ਸਾਮਾਨ ਹੋਇਆ ਖ਼ਰਾਬ <br/>

Ad Position 21
No active advertisement
ਅਜੀਤ ਡੈਸਕ 01-06-2026
ਪੁਰਖਾਲੀ, 31 ਮਈ (ਅੰਮਿ੍ਤਪਾਲ ਸਿੰਘ ਬੰਟੀ)- ਬੀਤੇ ਕੱਲ੍ਹ ਇਲਾਕੇ 'ਚ ਪਈ ਭਾਰੀ ਤੇ ਤੇਜ਼ ਬਾਰਸ਼ ਦੀ ਜਿੱਥੇ ਗਰਮੀ ਤੋਂ ਅੱਕੇ ਲੋਕਾਂ ਵੱਲੋਂ ਖ਼ੁਸ਼ੀ ਮਨਾਈ ਜਾ ਰਹੀ ਹੈ ਉੱਥੇ ਇਹ ਬਾਰਸ਼ ਗੱਡੀਆਂ ਵਾਲਿਆਂ ਦੇ ਆਸ਼ਿਆਨਿਆਂ ਲਈ ਆਫ਼ਤ ਸਿੱਧ ਹੋਈ |
ਪੁਰਖਾਲੀ ਵਿਖੇ ਕੁਦਸਪੁਰ-ਬੜੀ ਰੋਡ 'ਤੇ ਰਹਿ ਰਹੇ ਗੱਡੀਆਂ ਵਾਲਿਆਂ ਦੇ ਤੰਬੂਆਂ 'ਚ ਤੇਜ਼ ਬਾਰਸ਼ ਦਾ ਪਾਣੀ ਅੰਦਰ ਜਾ ਵੜਿਆ |? ਤੰਬੂਆਂ ਵਿਚ ਨੱਕੋ-ਨੱਕ ਪਾਣੀ ਭਰ ਜਾਣ ਕਾਰਨ ਇਨ੍ਹਾਂ ਗ਼ਰੀਬ ਪਰਿਵਾਰਾਂ ਦਾ ਰਾਸ਼ਨ, ਬਿਸਤਰੇ ਅਤੇ ਹੋਰ ਸਾਰਾ ਘਰੇਲੂ ਸਾਮਾਨ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ | ਹਾਲਾਤ ਇੰਨੇ ਨਾਜ਼ੁਕ ਬਣ ਗਏ ਹਨ ਕਿ ਬੱਚਿਆਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਪਰਿਵਾਰਾਂ ਕੋਲ ਖੜ੍ਹਨ, ਬੈਠਣ ਜਾਂ ਸੌਣ ਲਈ ਕੋਈ ਵੀ ਸੁੱਕੀ ਜਗ੍ਹਾ ਨਹੀਂ ਬਚੀ | ਇਨ੍ਹਾਂ ਗੱਡੀਆਂ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਦੇਸਾਂ, ਕਲੀ, ਤਾਸੋ, ਬਲਿੰਦਰ, ਵੀਨਾ, ਸੰਨੀ, ਜੋਗੀ, ਸਲਾਮਤ, ਅੱਬਲ, ਲੱਡੂ ਆਦਿ ਨੇ ਦੱਸਿਆ ਕਿ ਭਾਵੇਂ ਕਿ ਉਹ ਭਾਰਤ ਦੇਸ਼ ਦੇ ਵਾਸੀ ਹਨ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਅੱਜ ਤੱਕ ਵੋਟ ਪਾਉਣ ਦਾ ਹੱਕ ਨਸੀਬ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰ ਰਹੇ ਹਨ, ਉਨ੍ਹਾਂ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਆਪਣਾ ਕੋਈ ਪੱਕਾ ਰਹਿਣ ਬਸੇਰਾ ਨਹੀਂ ਹੈ ਜਿਸ ਕਾਰਨ ਹੋ ਦਰ-ਦਰ ਭਟਕਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਹੁਣ ਕੁਦਸਪਰ-ਬੜੀ ਰੋਡ 'ਤੇ ਆਪਣੇ ਫਟੇ ਪੁਰਾਣੇ ਤੰਬੂ ਲਗਾ ਕੇ ਰਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਕੱਲ੍ਹ ਪਏ ਤੇਜ਼ ਮੀਂਹ ਦਾ ਪਾਣੀ ਕਈ-ਕਈ ਫੁੱਟ ਉਨ੍ਹਾਂ ਦੇ ਤੰਬੂਆਂ 'ਚ ਆ ਵੜਿਆ ਜਿਸ ਕਾਰਨ ਉਨ੍ਹਾਂ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ ਤੇ ਕਾਫ਼ੀ ਸਮਾਨ ਪਾਣੀ 'ਚ ਰੁੜ੍ਹ ਵੀ ਗਿਆ | ਉਨ੍ਹਾਂ ਦੱਸਿਆ ਕਿ ਸਾਡੇ ਤੰਬੂਆਂ 'ਚ ਬਿਮਾਰੀ ਫੈਲਣ ਦਾ ਖ਼ਤਰਾ ਵੀ ਪੈਦਾ ਹੋ ਗਿਆ | ਇੱਕ ਔਰਤ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਇੱਕ ਬਲਦ ਦੀ ਲੱਤ ਦੀ ਹੱਡੀ ਟੁੱਟੀ ਹੋਈ ਹੈ, ਜਿਸ ਕਾਰਨ ਉਹ ਧਰਤੀ 'ਤੇ ਹੀ ਬੈਠਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬਿਮਾਰ ਤੇ ਬੇਵੱਸ ਬਲਦ ਵੀ ਪਾਣੀ 'ਚ ਡੁੱਬਿਆ ਬੈਠਾ ਹੈ | ਇਨ੍ਹਾਂ ਪ੍ਰਭਾਵਿਤ ਲੋਕਾਂ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਨ੍ਹਾਂ ਨੂੰ ਇਸ ਮੁਸ਼ਕਿਲ ਘੜੀ ਵਿਚ ਕੋਈ ਸਹਾਰਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ <br/> ਅਗਲੀ ਖ਼ਬਰ ਫੋਰਮੈਨ ਕੁਲਵੰਤ ਸਿੰਘ ਹੜੈਚ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>
Ad Position 24