ਢੇਰ, 31 ਮਈ (ਸ਼ਿਵ ਕੁਮਾਰ ਕਾਲੀਆ) - ਪਿੰਡ ਜਿੰਦਵੜੀ ਦੇ ਵਾਸੀ ਸਰਦਾਰ ਕੁਲਵੰਤ ਸਿੰਘ ਹੜੈਚ ਫੋਰਮੈਨ ਇਲੈਕਟ੍ਰੀਕਲ ਬੀ.ਬੀ.ਐਮ.ਬੀ. ਕੋਟਲਾ ਪਾਵਰ ਹਾਊਸ ਦੀ ਅੱਜ ਸੇਵਾ ਮੁਕਤੀ 'ਤੇ ਉਨ੍ਹਾਂ ਨੂੰ ਸਮੂਹ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਜਿੰਦਵੜੀ, ਤਰਲੋਚਨ ਸਿੰਘ ਚੱਠਾ ਸ੍ਰੀ ਅਨੰਦਪੁਰ ਸਾਹਿਬ, ਸਰਪੰਚ ਸੁਖਦੇਵ ਸਿੰਘ ਖ਼ਾਨਪੁਰ, ਪਰਮਜੀਤ ਸਿੰਘ ਨੰਗਲ, ਸੁਖਬੀਰ ਸਿੰਘ ਬਾਠ, ਜਸਵਿੰਦਰ ਸਿੰਘ ਬਾਠ ਆਦੀ ਨੇ ਕਿਹਾ ਕਿ ਕੁਲਵੰਤ ਸਿੰਘ ਹੜੈਚ ਪੁੱਤਰ ਹੁਕਮ ਸਿੰਘ ਇੱਕ ਮਿਹਨਤੀ ਤੇ ਇਮਾਨਦਾਰ ਇਨਸਾਨ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਸਖ਼ਤ ਮਿਹਨਤ ਦੇ ਨਾਲ ਮਹਿਕਮੇ ਦਾ ਨਾਮ ਉੱਚਾ ਕੀਤਾ ਹੈ | ਇਸ ਮੌਕੇ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਲਈ ਕੁਲਵੰਤ ਸਿੰਘ ਹੜੈਚ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ |