ਨੂਰਪੁਰ ਬੇਦੀ, 31 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਸਰਥਲੀ ਪੁਰਾਤਨ ਇਤਿਹਾਸਕ ਧਾਰਮਿਕ ਸਥਾਨ ਬਾਬਾ ਚੁੱਪ ਸ਼ਾਹ ਵਿਖੇ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਸੂਫ਼ੀਆਨਾ ਮਹਿਫ਼ਲ ਇੱਕ ਸ਼ਾਮ ਮਸਤਾਂ ਦੇ ਨਾਮ ਕਰਵਾਈ ਗਈ | ਮਹਿਫ਼ਲ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸੂਫ਼ੀ ਸੰਗੀਤ ਦਾ ਅਨੰਦ ਮਾਣਿਆ | ਪ੍ਰਸਿੱਧ ਟੀ.ਵੀ. ਕਲਾਕਾਰ ਬੰਟੀ ਕਵਾਲ, ਸੁੱਖਾ ਬਾਗੋਵਾਲੀਆ ਤੇ ਸ਼ਮਸ਼ੇਰ ਅਲੀ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਹਾਜ਼ਰ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਹਾਨ ਸੰਤਾਂ ਤੇ ਪੀਰਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ | ਕਮੇਟੀ ਦੇ ਨੁਮਾਇੰਦਿਆਂ ਵਲੋਂ ਅਸ਼ਵਨੀ ਸ਼ਰਮਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੱਖਣ ਖ਼ਾਨ, ਰਾਮ ਪ੍ਰਤਾਪ ਸਰਥਲੀ, ਸਰਪੰਚ ਵਿਜੇ ਸਰਥਲੀ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ ਕਾਕੂ, ਕਰਨੈਲ ਸਿੰਘ ਬਜਰੂੜ, ਪਿ੍ੰਸ ਕੁਮਾਰ, ਸੁੱਖਾ ਬਜਰੂੜ ਸਮੇਤ ਹੋਰ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ |