ਘਨੌਲੀ, 25 ਜੁਲਾਈ (ਜਸਵੀਰ ਸਿੰਘ)-ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਵਲੋਂ ਘਨੌਲੀ ਇਲਾਕੇ ਵਿਚ ਲਗਾਈਆਂ ਜਾਂਦੇ ਗੁਰਮਤਿ ਕਲਾਸਾਂ ਵਾਲੇ ਵਿਦਿਆਰਥੀਆਂ ਦੀ ਸਾਲਾਨਾ ਧਾਰਮਿਕ ਪ੍ਰੀਖਿਆ ਲਈ ਗਈ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਤੇ ਪ੍ਰੀਖਿਆ ਦੇ ਇੰਚਾਰਜ ਸਤਵਿੰਦਰ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਤੋਂ 25 ਪਿੰਡਾ ਵਿਚ ਲਗਾਤਾਰ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਸਨ। ਇਨ੍ਹਾਂ ਕਲਾਸਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ। ਧਾਰਮਿਕ ਪ੍ਰੀਖਿਆ ਦੌਰਾਨ ਘਨੌਲੀ ਇਲਾਕੇ ਵਿਚ ਨੌ ਪ੍ਰੀਖਿਆ ਕੇਂਦਰ ਬਣਾਏ ਗਏ, ਜਿਨ੍ਹਾਂ ’ਚ 650 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਪ੍ਰੀਖਿਆ ਦੇ ਜੀਰੋ ਗਰੁੱਪ ਦੇ ਵਿਚ 215 ਪਹਿਲੇ ਗਰੁੱਪ ਦੇ ਵਿਚ 125 ਦੂਜੇ ਗਰੁੱਪ ਦੇ ਵਿਚ 225 ਤੇ ਤੀਜੇ ਗਰੁੱਪ ਦੇ ਵਿਚ 103 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਨੇ ਦੱਸਿਆ ਇਸ ਪ੍ਰੀਖਿਆ ਦੌਰਾਨ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਦੇ ਸਮੂਹ ਮੈਂਬਰਾਂ ਤੇ ਅਧਿਆਪਕ ਵਲੋਂ ਪ੍ਰੀਖਿਆ ਲੈਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਦੀਪ ਸਿੰਘ ਚੇਅਰਮੈਨ ਗੁਰਮੁਖ ਸਿੰਘ ਵਲੋਂ ਸਮੂਹ ਸੇਵਾ ਨਿਭਾਉਣ ਵਾਲੇ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਜੇ. ਈ., ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਸੁਰਮੁਖ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਸੁਖਪ੍ਰੀਤ ਕੌਰ, ਨਵਜੋਤ ਕੌਰ, ਨਵਨੀਤ ਕੌਰ, ਜੈਸਮੀਨ ਕੌਰ, ਤਰਲੋਚਨ ਕੌਰ ਹਾਜ਼ਰ ਸਨ।