ਬੇਲਾ, 1 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਸਵੈ-ਸ਼ਾਸਿਤ ਕਾਲਜ) ਦੇ ਫਾਰਮੇਨਿਕ ਕਲੱਬ, ਫਾਰਮਾਕੋਲੋਜੀ ਵਿਭਾਗ ਵਲੋਂ ਕਾਲਜ ਦੇ ਸੈਮੀਨਾਰ ਹਾਲ ਵਿਚ ਸਫ਼ਾਈ ਕਰਮਚਾਰੀ ਦਿਵਸ ਮੌਕੇ ਇੱਕ ਗੰਭੀਰ ਅਤੇ ਸਨਮਾਨ ਪੂਰਵਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਸਫ਼ਾਈ ਕਰਮਚਾਰੀਆਂ ਦੀਆਂ ਅਨਮੋਲ ਸੇਵਾਵਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀ ਮਿਹਨਤ, ਸੁਰੱਖਿਆ, ਇੱਜ਼ਤ ਅਤੇ ਸਮਾਜਿਕ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਡਾ. ਸ਼ੈਲੇਸ਼ ਸ਼ਰਮਾ, ਡਾਇਰੈਕਟਰ, ਕਾਲਜ ਆਫ਼ ਫਾਰਮੇਸੀ, ਬੇਲਾ ਦੇ ਪ੍ਰੇਰਣਾਦਾਇਕ ਸੰਬੋਧਨ ਨਾਲ ਹੋਈ । ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਕਿਸੇ ਵੀ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦੀ ਨਿਸ਼ਠਾ, ਅਨੁਸ਼ਾਸਨ ਅਤੇ ਸਮਰਪਿਤ ਸੇਵਾ ਨਾਲ ਹੀ ਸਾਫ਼-ਸੁਥਰਾ, ਸੁਰੱਖਿਅਤ ਅਤੇ ਸਿਹਤਮੰਦ ਸਿੱਖਿਅਕ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਸਾਰੇ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਕਾਲਜ ਆਫ਼ ਫਾਰਮੇਸੀ, ਬੇਲਾ ਦੀ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਮਾਰਗ ਦਰਸ਼ਨ, ਸਹਿਯੋਗ ਅਤੇ ਪ੍ਰੇਰਣਾ ਨਾਲ ਅਜਿਹੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੇ ਪ੍ਰੋਗਰਾਮ ਸਫਲਤਾਪੂਰਵਕ ਕਰਵਾਏ ਜਾਂਦੇ ਹਨ। ਸਮਾਗਮ ਵਿਚ ਡਾ. ਸੰਦੀਪ ਕੁਮਾਰ (ਮੁਖੀ, ਫਾਰਮਾਸਿਊਟਿਕਸ ਵਿਭਾਗ), ਡਾ. ਸਤਨਾਮ ਸਿੰਘ (ਮੁਖੀ, ਫਾਰਮਾਕੋਗਨੋਸੀ ਵਿਭਾਗ), ਡਾ. ਮੋਨਿਕਾ ਗੁਪਤਾ (ਮੁਖੀ, ਫਾਰਮਾਸਿਊਟੀਕਲ ਕੈਮਿਸਟਰੀ ਵਿਭਾਗ), ਡਾ. ਏ. ਐਸ. ਕੁਸ਼ਵਾਹ (ਮੁਖੀ, ਫਾਰਮਾਕੋਲੋਜੀ ਵਿਭਾਗ), ਡਾ. ਰਾਹੁਲ ਕੁਮਾਰ ਸ਼ਰਮਾ ਅਤੇ ਡਾ. ਅਭਿਲਾਸ਼ ਸਮੇਤ ਕਾਲਜ ਦੇ ਅਧਿਆਪਕ, ਤਕਨੀਕੀ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। (ਮਨਹੀਰ ਸਿੰਘ, ਮਹਿਕ ਰਾਣਾ, ਭਵਿਆ ਸੈਣੀ) ਸਮਾਗਮ ਦੌਰਾਨ ਕਾਲਜ ਦੇ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਨਿਸ਼ਠਾ ਪੂਰਵਕ ਸੇਵਾਵਾਂ ਅਤੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਦਾ ਸਫਲ ਸੰਚਾਲਨ ਅਤੇ ਤਾਲਮੇਲ ਸਹਾਇਕ ਪ੍ਰੋਫੈਸਰ ਰਵੀਨਾ ਕੁਮਾਰੀ ਦੀ ਅਗਵਾਈ ਹੇਠ ਫਾਰਮੇਨਿਕ ਕਲੱਬ ਦੀ ਟੀਮ ਵਲੋਂ ਕੀਤਾ ਗਿਆ । ਅੰਤ ਵਿਚ ਫਾਰਮੇਨਿਕ ਕਲੱਬ, ਫਾਰਮਾਕੋਲੋਜੀ ਵਿਭਾਗ ਵਲੋਂ ਕਾਲਜ ਦੀ ਪ੍ਰਬੰਧਕ ਕਮੇਟੀ, ਡਾਇਰੈਕਟਰ ਸਾਹਿਬ, ਵਿਭਾਗ ਮੁਖੀਆਂ, ਅਧਿਆਪਕਾਂ, ਸਫ਼ਾਈ ਕਰਮਚਾਰੀਆਂ, ਤਕਨੀਕੀ ਸਟਾਫ਼, ਵਿਦਿਆਰਥੀਆਂ ਅਤੇ ਵਲੰਟੀਅਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਗਿਆ।
ਰੂਪਨਗਰ ਵਿਚ ਗੰਦਗੀ ਨੇ ਸ਼ਹਿਰ ਦੇ ਹਾਲਾਤ ਵਿਗਾੜੇ
ਬੇਲਾ, 1 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਸਵੈ-ਸ਼ਾਸਿਤ ਕਾਲਜ) ਦੇ ਫਾਰਮੇਨਿਕ ਕਲੱਬ, ਫਾਰਮਾਕੋਲੋਜੀ ਵਿਭਾਗ ਵਲੋਂ ਕਾਲਜ ਦੇ ਸੈਮੀਨਾਰ ਹਾਲ ਵਿਚ ਸਫ਼ਾਈ ਕਰਮਚਾਰੀ ਦਿਵਸ ਮੌਕੇ ਇੱਕ ਗੰਭੀਰ ਅਤੇ ਸਨਮਾਨ ਪੂਰਵਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਸਫ਼ਾਈ ਕਰਮਚਾਰੀਆਂ ਦੀਆਂ ਅਨਮੋਲ ਸੇਵਾਵਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀ ਮਿਹਨਤ, ਸੁਰੱਖਿਆ, ਇੱਜ਼ਤ ਅਤੇ ਸਮਾਜਿਕ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
ਅਜੀਤ ਡੈਸਕ
02-08-2026