ਮਹਿੰਦਰਗੜ੍ਹ ਨੂੰ ਮਿਲੀ 4 ਨਵੀਆਂ ਏਐਲਐਸ ਐਂਬੂਲੈਂਸਾਂ ਦੀ ਸੌਗਾਤ-ਸਿਹਤ ਮੰਤਰੀ
ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ) - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਟੀਚਾ ਹਰ ਨਾਗਰਿਕ ਤੱਕ ਸਮੇਂ ਸਿਰ ਅਤੇ ਆਧੁਨਿਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਸੇ ਉਦੇਸ਼ ਤਹਿਤ ਮਹਿੰਦਰਗੜ੍ਹ ਜ਼ਿਲ੍ਹੇ ਨੂੰ ਚਾਰ ਨਵੀਆਂ ਐਡਵਾਂਸ ਲਾਈਫ ਸਪੋਰਟ (ਏ.
ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ) - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਟੀਚਾ ਹਰ ਨਾਗਰਿਕ ਤੱਕ ਸਮੇਂ ਸਿਰ ਅਤੇ ਆਧੁਨਿਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਸੇ ਉਦੇਸ਼ ਤਹਿਤ ਮਹਿੰਦਰਗੜ੍ਹ ਜ਼ਿਲ੍ਹੇ ਨੂੰ ਚਾਰ ਨਵੀਆਂ ਐਡਵਾਂਸ ਲਾਈਫ ਸਪੋਰਟ (ਏ.ਐਲ.ਐਸ.) ਐਂਬੂਲੈਂਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਐਂਬੂਲੈਂਸਾਂ ਦੇ ਸ਼ਾਮਲ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਸਰਕਾਰੀ ਐਂਬੂਲੈਂਸਾਂ ਦੀ ਗਿਣਤੀ 26 ਤੋਂ ਵਧ ਕੇ 30 ਹੋ ਗਈ ਹੈ, ਜਿਸ ਨਾਲ ਐਮਰਜੈਂਸੀ ਸਿਹਤ ਸੇਵਾਵਾਂ ਹੋਰ ਵੀ ਮਜ਼ਬੂਤ ਹੋਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਸੜਕ ਦੁਰਘਟਨਾ, ਹਾਰਟ ਅਟੈਕ, ਬ੍ਰੇਨ ਸਟ੍ਰੋਕ, ਗੰਭੀਰ ਸੱਟ ਅਤੇ ਜਣੇਪਾ ਸਬੰਧੀ ਗੁੰਝਲਦਾਰ ਮਾਮਲਿਆਂ ਵਿੱਚ ਸ਼ੁਰੂਆਤੀ ਇੱਕ ਘੰਟੇ ਦਾ ਸਮਾਂ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਡਾਕਟਰੀ ਮਾਹਰ ਇਸ ਨੂੰ ਗੋਲਡਨ ਆਵਰ ਕਹਿੰਦੇ ਹਨ। ਇਸ ਦੌਰਾਨ ਉਚਿਤ ਇਲਾਜ ਮਿਲਣ ਨਾਲ ਮਰੀਜ਼ ਦੀ ਜਾਨ ਬਚਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਨਵੀਆਂ ਏ.ਐਲ.ਐਸ. ਐਂਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉੱਨਤ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਨਵੀਆਂ ਐਂਬੂਲੈਂਸਾਂ ਆਈ.ਸੀ.ਯੂ. ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਵਿੱਚ ਵੈਂਟੀਲੇਟਰ, ਡੀਫਿਬ੍ਰੀਲੇਟਰ, ਮਲਟੀ-ਪੈਰਾਮੀਟਰ ਮਾਨੀਟਰ, ਆਕਸੀਜਨ ਸਪੋਰਟ ਅਤੇ ਹੋਰ ਅਤਿ-ਆਧੁਨਿਕ ਜੀਵਨ ਰੱਖਿਅਕ ਉਪਕਰਣ ਉਪਲਬਧ ਹਨ । ਸਿਖਲਾਈ ਪ੍ਰਾਪਤ ਪੈਰਾਮੈਡੀਕਲ ਸਟਾਫ਼ ਰਸਤੇ ਵਿੱਚ ਹੀ ਮਰੀਜ਼ ਦੀ ਦਿਲ ਦੀ ਗਤੀ, ਬਲੱਡ ਪ੍ਰੈਸ਼ਰ, ਆਕਸੀਜਨ ਪੱਧਰ ਅਤੇ ਹੋਰ ਮਹੱਤਵਪੂਰਨ ਸੰਕੇਤਾਂ ਦੀ ਨਿਗਰਾਨੀ ਕਰੇਗਾ ਅਤੇ ਲੋੜ ਪੈਣ ‘ਤੇ ਤੁਰੰਤ ਜੀਵਨ ਰੱਖਿਅਕ ਇਲਾਜ ਵੀ ਮੁਹੱਈਆ ਕਰਵਾਏਗਾ ।