ਜ਼ਿਲ੍ਹਾ ਮੁਹਾਲੀ ਦੇ ਮਹਿਲਾ ਕਾਂਗਰਸ ਵਿੰਗ ਦੀਆਂ ਨਿਯੁਕਤੀਆਂ ਜਲਦ ਕੀਤੀ ਜਾਣਗੀਆਂ : ਪਰਮਜੀਤ ਕੌਰ
ਖਰੜ, 1 ਅਗਸਤ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਮਹਿਲਾ ਕਾਂਗਰਸ ਮੁਹਾਲੀ ਦੀ ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ ਪੈਂਤਪੁਰ ਵਲੋਂ ਖਰੜ ਸ਼ਹਿਰ ਵਿਖੇ ਮਹਿਲਾ ਵਿੰਗ ਦੇ ਆਗੂਆਂ ਤੇ ਵਰਕਰਾਂ ਦੀ ਪਲੇਠੀ ਮੀਟਿੰਗ ਸੱਦੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਖਰੜ, ਮੁਹਾਲੀ ਤੇ ਡੇਰਾਬੱਸੀ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੇ ਨਾਲ ਨਾਲ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਜਲਦ ਕੀਤੀਆਂ ਜਾਣਗੀਆਂ।
ਖਰੜ, 1 ਅਗਸਤ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਮਹਿਲਾ ਕਾਂਗਰਸ ਮੁਹਾਲੀ ਦੀ ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ ਪੈਂਤਪੁਰ ਵਲੋਂ ਖਰੜ ਸ਼ਹਿਰ ਵਿਖੇ ਮਹਿਲਾ ਵਿੰਗ ਦੇ ਆਗੂਆਂ ਤੇ ਵਰਕਰਾਂ ਦੀ ਪਲੇਠੀ ਮੀਟਿੰਗ ਸੱਦੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਖਰੜ, ਮੁਹਾਲੀ ਤੇ ਡੇਰਾਬੱਸੀ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੇ ਨਾਲ ਨਾਲ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਜਲਦ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਹਿਲਾ ਵਿੰਗ ਦੀਆਂ ਸਮੁੱਚੀਆਂ ਅਹੁਦੇਦਾਰਾਂ ਤੇ ਮੈਂਬਰਾਂ ਦਿਨ-ਰਾਤ ਇਕ ਕਰਕੇ ਕੰਮ ਕਰਨ। ਇਸ ਮੌਕੇ ਮਨਜੀਤ ਕੌਰ ਸੋਨੂੰ ਸਟੇਟ ਆਫ਼ਿਸ ਇੰਚਾਰਜ ਸੋਸ਼ਲ ਮੀਡੀਆ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਬਲਵਿੰਦਰ ਕੌਰ ਚੇਅਰਪਰਸਨ ਐਸ. ਸੀ. ਸੈੱਲ ਮੁਹਾਲੀ, ਸੁਰਿੰਦਰ ਕੌਰ ਜਨਰਲ ਸੈਕਟਰੀ ਐੱਸ. ਸੀ. ਸੈੱਲ ਮੁਹਾਲੀ, ਮੋਨਿਕਾ, ਰਮਨਦੀਪ, ਸੁਰਿੰਦਰ ਕੌਰ, ਰਣਵੀਰ ਕੌਰ ਰਾਣੀ, ਪਰਮਜੀਤ ਕੌਰ ਸੁਭਾਸ਼ ਰਾਣੀ, ਆਰਤੀ, ਰਣਜੀਤ ਕੌਰ, ਸ਼ਰਨਜੀਤ, ਅਵਤਾਰ ਕੌਰ, ਸ਼ੋਭਾ ਦੇਵੀ, ਦਲਜੀਤ ਕੌਰ ਤੇ ਸਰਬਜੀਤ ਕੌਰ ਸਮੇਤ ਕਾਂਗਰਸੀ ਆਗੂ ਮਾਸਟਰ ਸ਼ਿੰਗਾਰਾ ਸਿੰਘ ਤੇ ਹਰਬੰਸ ਸਿੰਘ ਆਦਿ ਵੀ ਹਾਜ਼ਰ ਸਨ।