02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡੇਰਾਬੱਸੀ ਵਿਖੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ

ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)-ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਡੇਰਾਬੱਸੀ ‘ਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਸਬਜ਼ੀ ਮੰਡੀ, ਤਹਿਸੀਲ ਰੋਡ ਅਤੇ ਪੁਰਾਣੀ ਅਨਾਜ ਮੰਡੀ ਸਮੇਤ ਕਈ ਥਾਵਾਂ ‘ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣ ਨਾਲ ਗੰਦਗੀ ਦੀ ਬਦਬੂ ਚਾਰੇ ਪਾਸੇ ਫੈਲ ਗਈ ਹੈ।

Ad Position 21
No active advertisement
ਅਜੀਤ ਡੈਸਕ 02-08-2026
ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)-ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਡੇਰਾਬੱਸੀ ‘ਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਸਬਜ਼ੀ ਮੰਡੀ, ਤਹਿਸੀਲ ਰੋਡ ਅਤੇ ਪੁਰਾਣੀ ਅਨਾਜ ਮੰਡੀ ਸਮੇਤ ਕਈ ਥਾਵਾਂ ‘ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣ ਨਾਲ ਗੰਦਗੀ ਦੀ ਬਦਬੂ ਚਾਰੇ ਪਾਸੇ ਫੈਲ ਗਈ ਹੈ। ਖ਼ਾਸ ਕਰਕੇ ਸਬਜ਼ੀ ਮੰਡੀ ਦੇ ਬਾਹਰ ਪਏ ਕੂੜੇ ਕਾਰਨ ਉੱਠਣ ਵਾਲੀ ਬਦਬੂ ਨੇ ਖ਼ਰੀਦਦਾਰਾਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਰਾਹਗੀਰਾਂ ਨੂੰ ਵੀ ਗੰਦਗੀ ਅਤੇ ਬਦਬੂ ਕਾਰਨ ਆਉਣ-ਜਾਣ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਕੂੜਾ ਨਾ ਚੁੱਕੇ ਜਾਣ ਨਾਲ ਮੱਖੀਆਂ-ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜਤਾਲ ਨੂੰ ਜਲਦ ਤੋਂ ਜਲਦ ਖ਼ਤਮ ਕਰਵਾ ਕੇ ਸਫ਼ਾਹੀ ਵਿਵਸਥਾ ਨੂੰ ਮੁੜ ਪੱਟੜੀ ‘ਤੇ ਲਿਆਂਦਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਰਾਹਗੀਰਾਂ ਦੀ ਗੁਹਾਰ : ਸਰਕਾਰ ਜੀ ਰਸਤਾ ਦਿਓ ਸੰਵਾਰ ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ ਦੇ ਮਹਿਲਾ ਕਾਂਗਰਸ ਵਿੰਗ ਦੀਆਂ ਨਿਯੁਕਤੀਆਂ ਜਲਦ ਕੀਤੀ ਜਾਣਗੀਆਂ : ਪਰਮਜੀਤ ਕੌਰ
Ad Position 24
No active advertisement