02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਸਾਲਾਨਾ ਜੋੜ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 26-07-2026
ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਨਿੱਕੂਵਾਲ)-ਸੰਤ ਬਾਬਾ ਲਾਭ ਸਿੰਘ ਦਾ ਜਨਮ 15 ਜੂਨ 1923 ਨੂੰ ਭਾਈ ਗੰਗਾ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਕੀਤੀ। 16 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਹਰਭਜਨ ਕੌਰ ਨਾਲ ਹੋਇਆ। ਆਪ ਦੇ ਤਿੰਨ ਪੁੱਤਰ ਪਾਲਾ ਸਿੰਘ, ਜ਼ਸਵੰਤ ਸਿੰਘ, ਹਰਿੰਦਰ ਸਿੰਘ ਅਤੇ ਦੋ ਪੁੱਤਰੀਆਂ ਬੀਬੀ ਗੁਰਚਰਨ ਕੌਰ ਅਤੇ ਬੀਬੀ ਨਿਰਮਲ ਕੌਰ ਹਨ। ਮੈਟ੍ਰਿਕ ਤੋਂ ਬਾਅਦ ਆਪ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਖਰਾਦ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਣਾ ਖੁਦ ਦਾ ਕਾਰਖਾਨਾ ਸਥਾਪਿਤ ਕਰਨ ਦੇ ਨਾਲ ਨਾਲ ਗੁਰੂ ਪ੍ਰਤੀ ਸ਼ਰਧਾ ਹੋਣ ਕਰਕੇ ਸਵੇਰੇ 2 ਵਜੇ ਉੱਠ ਕੇ ਇਸਨਾਨ ਕਰਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਪਹੁੰਚਦੇ ਸਨ ਅਤੇ ਸ਼ਾਮ ਨੂੰ ਲੰਗਰ ਅਤੇ ਹੋਰ ਸਾਰੀਆਂ ਸੇਵਾਵਾਂ ਕਰਦੇ ਸਨ। ਜਿੱਥੇ ਸੰਤ ਬਾਬਾ ਸੇਵਾ ਸਿੰਘ ਵਲੋਂ ਦਰਬਾਰ ਸਾਹਿਬ ਵਿਖੇ ਆਪਣੇ ਇੱਕ ਸਾਥੀ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਜ਼ੋੜਾ ਘਰ ਵਿਚ ਸੇਵਾ ਕਰਨ ਵਿਚ ਲੀਨ ਨੌਜੁਆਨ ਅਵਸਥਾ ਵਾਲੇ ਬਾਬਾ ਲਾਭ ਸਿੰਘ ਨੂੰ 1972 ਵਿਚ ਕਿਲ੍ਹਾ ਅਨੰਦਗੜ੍ਹ ਸਾਹਿਬ ਲੈ ਆਏ। ਬਾਬਾ ਲਾਭ ਸਿੰਘ ਵਲੋਂ ਕੀਤੀਆਂ ਸੇਵਾਵਾਂ ਤੋਂ ਬਾਅਦ ਜਿੱਥੇ 1982 ਵਿਚ ਕਾਰਸੇਵਾ ਮੁਖੀ ਬਣਨ ਉਪਰੰਤ ਸੰਤ ਬਾਬਾ ਲਾਭ ਸਿੰਘ ਵਲੋਂ ਮਨੁੱਖਤਾ ਦੀ ਸੇਵਾ ਲਈ ਬਹੁਤ ਹੀ ਵਡਮੁੱਲੇ ਕਾਰਜ ਕੀਤੇ ਗਏ। ਉਨ੍ਹਾ ਵਲੋਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਗੁਰਦੁਆਰਾ, ਮੰਦਰ, ਮਸਜਿਦਾ, ਦਰਿਆਵਾ ਤੇ ਪੁਲ, ਗਰੀਬ ਲੜਕੀਆਂ ਦੇ ਅਨੰਦ ਕਾਰਜ, ਵਿਦਿਆ ਦਾ ਦਾਨ ਵੰਡਣ ਲਈ ਸਕੂਲੀ ਇਮਾਰਤਾ, ਅੱਖਾਂ ਦੇ ਮੁਫਤ ਆਪ੍ਰੇਸ਼ਨ ਕੈਂਪਾਂ ਸਮੇਤ ਅਨੇਕਾਂ ਮਨੁੱਖਤਾਂ ਦੀ ਭਲਾਈ ਦੇ ਕਾਰਜ ਕੀਤੇ ਗਏ। ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਕੀਤੀ ਜਾਂਦੀ ਸੇਵਾ ਲਈ ਬਾਬਾ ਲਾਭ ਸਿੰਘ ਨੂੰ ਇੰਗਲੈਂਡ ਸਮੇਤ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਕਈ ਨਾਮਵਾਰ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਪ ਨੂੰ 40 ਦੇ ਕਰੀਬ ਸਕੂਲਾਂ ਦੇ ਨਿਰਮਾਣ ਲਈ ’ਮਾਨਵਤਾ ਦੇ ਮਸੀਹਾ’ ਐਵਾਰਡ ਨਾਲ ਨਿਵਾਜਿਆ ਗਿਆ। ਆਪ 2019 ਵਿਚ 96 ਸਾਲ ਦੀ ਉਮਰ ਵਿਚ ਸੱਚਖੰਡ ਪਿਆਨਾ ਕਰ ਗਏ। ਆਪ ਦੀ 7ਵੀਂ ਸਾਲਾਨਾ ਯਾਦ ਵਿਚ ਕਾਰ ਸੇਵਾ ਮੁਖੀ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ 26 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸਮਾਗਮ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਵਿਚ ਦਿਖਾਈ ਗੁਰੂ ਰਵਿਦਾਸ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਅਗਲੀ ਖ਼ਬਰ ਬਾਬਾ ਬਾਲ ਜੀ ਵਲੋਂ ਗ੍ਰਾਮ ਪੰਚਾਇਤ ਨੂਰਪੁਰ ਬੇਦੀ ਦਾ ਸਨਮਾਨ
Ad Position 24
No active advertisement