ਪੀ.ਐਮ. ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਖੇਡਾਂ ਦੌਰਾਨ ਚੱਲ ਰਹੇ ਵਾਲੀਬਾਲ ਦੇ ਫਸਵੇਂ ਮੁਕਾਬਲੇ
ਅਜੀਤ ਡੈਸਕ
30-07-2026
ਸ੍ਰੀ ਅਨੰਦਪੁਰ ਸਾਹਿਬ, 29 ਜੁਲਾਈ (ਜੇ ਐਸ ਨਿੱਕੂਵਾਲ)-ਪੀ.ਐਮ. ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ੋਨਲ ਪੱਧਰੀ ਖੇਡਾਂ ਦੌਰਾਨ ਵਾਲੀਬਾਲ ਦੇ ਫਸਵੇਂ ਮੁਕਾਬਲੇ ਹੋ ਰਹੇ ਹਨ। ਮੁਕਾਬਲਿਆਂ ਦੇ ਤੀਜੇ ਦਿਨ 14 ਸਾਲ ਉਮਰ ਵਰਗ ਅਤੇ 17 ਸਾਲ ਉਮਰ ਵਰਗ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ।ਜਦੋਂਕਿ ਪਹਿਲੇ ਦੋ ਦਿਨ ਲੜਕੀਆਂ ਦੇ ਮੁਕਾਬਲੇ ਸੰਪੰਨ ਹੋ ਗਏ।ਇਸ ਮੌਕੇ ਇਕਬਾਲ ਸਿੰਘ, ਲਖਵੀਰ ਕੌਰ, ਸੁਮਨ ਚਾਂਦਲਾ ਅਤੇ ਰਣਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਵਿਕਾਸ ਕੁਮਾਰ ਅਤੇ ਕੌਂਸਲਰ ਸੁਨੀਲ ਅਡਵਾਲ ਨੇ ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗੁਰਜਤਿੰਦਰਪਾਲ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਣੀ ਚਾਹੀਦੀ ਹੈ, ਕਿਉਂਕਿ ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਇਸ ਮੌਕੇ ਤਰਨਜੀਤ ਸਿੰਘ, ਰੋਹਿਤ, ਜਸਟਾਂਕ, ਅਮਿਤ, ਅਨੁਰੀਤ, ਕੁਲਵਿੰਦਰ ਕੌਰ, ਮਨਦੀਪ ਕੌਰ, ਦਵਿੰਦਰ ਸਿੰਘ, ਮੁਖਤਾਰ ਸਿੰਘ, ਬਬਲੀ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।