ਮਾਤਾ ਦੀ ਬਰਸੀ ਮੌਕੇ ਬੇਟੀ ਨੇ ਲਈ ਜ਼ਰੂਰਤਮੰਦ ਵਿਦਿਆਰਥੀ ਦੀ ਪੜ੍ਹਾਈ ਦੀ ਜਿੰਮੇਵਾਰੀ
ਰੂਪਨਗਰ, 1 ਅਗਸਤ (ਯਸ਼ਵੰਤ ਬੱਸੀ)-ਪੰਜਾਬ ਬੱਧਿਰ ਵਿਦਿਆਲਾ ਸ਼ਾਮਪੁਰਾ ਵਿਖੇ ਚੱਲ ਰਹੇ ਦਿਵਿਆਂਗ ਬੱਚਿਆਂ ਦੇ ਸਕੂਲ ਵਿਚ ਮਿਸ ਮੁਸਕਾਨ ਪਿੰਜੌਰ ਵਲੋਂ ਆਪਣੀ ਮਰਹੂਮ ਮਾਤਾ ਸਵ: ਰਸ਼ਮੀ ਦੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀ ਦਵਿੰਦਰ ਸਿੰਘ ਜੋ ਕਿ ਅੱਠਵੀਂ ਕਲਾਸ ਦਾ ਵਿੱਦਿਆਰਥੀ ਹੈ, ਉਸ ਦੇ ਸਾਲ 2026-27 ਦੀ ਫ਼ੀਸ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨੇ ਹੋਸਟਲ ਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ।
ਰੂਪਨਗਰ, 1 ਅਗਸਤ (ਯਸ਼ਵੰਤ ਬੱਸੀ)-ਪੰਜਾਬ ਬੱਧਿਰ ਵਿਦਿਆਲਾ ਸ਼ਾਮਪੁਰਾ ਵਿਖੇ ਚੱਲ ਰਹੇ ਦਿਵਿਆਂਗ ਬੱਚਿਆਂ ਦੇ ਸਕੂਲ ਵਿਚ ਮਿਸ ਮੁਸਕਾਨ ਪਿੰਜੌਰ ਵਲੋਂ ਆਪਣੀ ਮਰਹੂਮ ਮਾਤਾ ਸਵ: ਰਸ਼ਮੀ ਦੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀ ਦਵਿੰਦਰ ਸਿੰਘ ਜੋ ਕਿ ਅੱਠਵੀਂ ਕਲਾਸ ਦਾ ਵਿੱਦਿਆਰਥੀ ਹੈ, ਉਸ ਦੇ ਸਾਲ 2026-27 ਦੀ ਫ਼ੀਸ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨੇ ਹੋਸਟਲ ਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਲਮ ਦੱਤਾ ਨੇ ਉਨ੍ਹਾਂ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਹੋਸਟਲ ਦੇ ਬੱਚਿਆਂ ਤੋਂ ਇਲਾਵਾ ਸ੍ਰੀਮਤੀ ਪੂਜਾ, ਸੁਨੀਲ ਚੌਧਰੀ, ਕਰਨਦੀਪ, ਨੇਹਾ, ਕਸ਼ਿਸ਼, ਗੁਰਲੀਨ ਕੌਰ, ਈਰਮ ਅਤੇ ਜੁਵੇਦਾ ਹਾਜ਼ਰ ਸਨ ।