11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੂਪਨਗਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਕਰਵਾਈ ਇੱਕ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਰਾਣਾ ਨੇ ਕੀਤੀ ਇਨਾਮਾਂ ਦੀ ਵੰਡ

ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੀ ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਤੇ ਸਪੋਰਟਸ ਅਕੈਡਮੀ ਵਿਖੇ ਜ਼ਿਲ੍ਹਾ ਰੂਪਨਗਰ ਐਥਲੈਟਿਕਸ ਐਸੋਸੀਏਸ਼ਨ ਵਲੋਂ ਇੱਕ ਰੋਜਾ ਜ਼ਿਲ੍ਹਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੀਟ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੇਵਾ ਮੁਕਤ ਡੀ.

Ad Position 21
No active advertisement
ਅਜੀਤ ਡੈਸਕ 11-10-2026
ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੀ ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਤੇ ਸਪੋਰਟਸ ਅਕੈਡਮੀ ਵਿਖੇ ਜ਼ਿਲ੍ਹਾ ਰੂਪਨਗਰ ਐਥਲੈਟਿਕਸ ਐਸੋਸੀਏਸ਼ਨ ਵਲੋਂ ਇੱਕ ਰੋਜਾ ਜ਼ਿਲ੍ਹਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੀਟ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਰਾਣਾ ਨੇ ਕਿਹਾ ਕਿ ਇਲਾਕੇ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੇਵਾ ਮੁਕਤ ਸਾਈ ਕੋਚ ਰਣਜੀਤ ਸਿੰਘ ਓਲੰਪੀਅਨ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵਧੀਆਂ ਉਪਰਾਲਾ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਸਕੱਤਰ ਜਗਬੀਰ ਸਿੰਘ ਜੋਹਲ ਮੁੱਖ ਕੋਚ ਨੇ ਦੱਸਿਆ ਕਿ ਮੀਟ ਦੌਰਾਨ 14 ਅਤੇ 16 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਦੌੜ, ਉੱਚੀ ਛਾਲ, ਲੰਬੀ ਛਾਲ, ਅੜੀਕਾ ਦੌੜ, ਬਰਸ਼ੀ ਸੁੱਟਣਾ, ਗੋਲਾ ਸੁੱਟਣਾਂ ਆਦਿ ਦੇ ਮੁਕਾਬਲੇ ਕਰਵਾਏ ਗਏ ਹਨ। ਜਿਨ੍ਹਾਂ ਦੇ ਜੇਤੂਆਂ ਦੀ ਚੋਣ ਹੈਦਰਾਬਾਦ ਵਿਖੇ ਹੋਣ ਵਾਲੀ ਕੌਮੀ ਅੰਤਰ ਜ਼ਿਲ੍ਹਾ ਜੂਨੀਅਰ ਐਥਲੈਟਿਕਸ ਮੀਟ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਪੈਂਟਾਥਲੋਨ 16 ਸਾਲ ਉਮਰ ਵਰਗ ਲੜਕੀਆਂ ਵਿਚ ਦਿਲਪ੍ਰੀਤ ਕੌਰ ਨੇ ਪਹਿਲਾ, ਸਵਲੀਨ ਕੌਰ ਨੇ ਦੂਜਾ ਅਤੇ ਜਸਨ ਚੌਧਰੀ ਨੇ ਤੀਜਾ ਸਥਾਨ ਹਾਸਲ ਕੀਤਾ। ਟ੍ਰਾਈਥਲੋਨ ਲੜਕਿਆ ਦੇ 14 ਸਾਲ ਉਮਰ ਵਰਗ ਵਿਚ ਦਲਜੀਤ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੌਰਾਨ ਜੈਵਲਨ ਥ੍ਰੋਅ ਵਿੱਚ 80 ਮੀਟਰ ਰਿਕਾਰਡ ਬਣਾਉਣ ਵਾਲੇ ਸਰਬਜੀਤ ਸਿੰਘ ਮਾਂਗੇਵਾਲ, ਰੋਇੰਗ ਵਿੱਚ ਏਸ਼ੀਆ ਪੱਧਰ ਤੇ ਸੋਨ ਤੰਗਮਾ ਜੇਤੂ ਮਨਜਿੰਦਰ ਸਿੰਘ ਮਾਂਗੇਵਾਲ ਨੂੰ ਨਗਦ, ਜਦੋਕਿ ਵਿਕਰਮ ਚੌਧਰੀ, ਜਸਕਰਨ ਸਿੰਘ ਡਾਢੀ ਅਤੇ ਅਵਨੀਤ ਕੌਰ ਐਥਲੀਟਾਂ ਦਾ ਵਿਸ਼ੇਸ਼ ਪੁਜੀਸ਼ਨਾਂ ਹਾਸ ਲ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵੀਰ ਸਿੰਘ ਭੀਰੀ, ਰਜਿੰਦਰ ਸਿੰਘ ਦਬੂੜ, ਕੈਪ: ਬਹਾਦਰ ਸਿੰਘ, ਦਲੇਰ ਸਿੰਘ, ਡਾ. ਮਹਿੰਦਰਪਾਲ ਸਿੰਘ, ਰਾਣਾ ਸਤਵੀਰ ਸਿੰਘ, ਰਮਨਜੋਤ ਸਿੰਘ ਗੋਨਾ, ਦੇਸ ਰਾਜ ਮੋੜਾ, ਪ੍ਰਦੀਪ ਕਾਲਾ, ਦਿਨੇਸ਼ ਅੱਤਰੀ, ਕੈਪ: ਦਰਸ਼ਨ ਸਿੰਘ, ਦਰਪਾਲ ਸਿੰਘ ਕੋਚ, ਤਨਵੀਰ ਕੌਰ ਕੋਚ, ਅਮ੍ਰਿਤ ਕੌਰ ਕੋਚ, ਬਰਜਿੰਦਰ ਸਿੰਘ ਰਾਣਾ, ਕੁਲਵੰਤ ਸਿੰਘ ਸੰਧੂ, ਪ੍ਰਦੀਪ ਸਿੰਘ ਮਾਨ, ਕੁਲਦੀਪ ਸਿੰਘ ਪਰਮਾਰ, ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਮਿਨਾ ਜੋਹਲ, ਕੁਲਵੀਰ ਸਿੰਘ ਰਾਣਾ, ਭੁਪਿੰਦਰ ਸਿੰਘ, ਗੁਰਨੈਬ ਸਿੰਘ, ਸੂਬੇਦਾਰ ਰਾਜਪਾਲ ਮੋਹੀਵਾਲ, ਸ਼ਮਸ਼ੇਰ ਸਿੰਘ ਲਖੇੜ, ਮਮਿੰਦਰਪਾਲ ਸਿੰਘ ਅਟਵਾਲ, ਕੈਪ: ਰਛਪਾਲ ਸਿੰਘ, ਨਵਦੀਪ ਸਿੰਘ, ਵੀਰਬਲ ਬਹਿਕੀ, ਕਮਲ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਐਡ. ਪਰਮਵੀਰ ਸਿੰਘ, ਗੁਰਵੀਰ ਸਿੰਘ ਜੋਨਾ, ਬ੍ਰਿਜ ਰਾਣਾ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਟਰੈਫ਼ਿਕ ਪੁਲਿਸ ਨੇ ਇੱਕੋ ਦਿਨ ਵਿਚ ਕੱਟੇ 36 ਚਲਾਨ ਗਲਤ ਪਾਰਕਿੰਗ, ਬਿਨਾਂ ਨੰਬਰ ਪਲੇਟਾਂ ਅਤੇ ਟਰੈਫਿਕ ਨਿਯਮਾਂ ਦੀ... ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਕਾਰਡ
Ad Position 24