11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੈਡਮ ਗਗਨ ਸੈਣੀ ਦੀ ਅਗਵਾਈ ’ ਚ ਰੋਟਰੀ ਕਲੱਬ ਰੂਪਨਗਰ ਦੀ ਸੇਵਾ ਮੁਹਿੰਮ ਨੇ ਛੂਹੀਆਂ ਨਵੀਆਂ ਬੁਲੰਦੀਆਂ

ਰੂਪਨਗਰ, 10 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਨੇ ‘ਸੇਵਾ ਆਪਣੇ ਆਪ ਤੋਂ ਉੱਪਰ’ ਦੇ ਆਦਰਸ਼ ਨੂੰ ਸਮਰਪਿਤ ਹੁੰਦਿਆਂ 100 ਦਿਨਾਂ ਵਿਚ 150 ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟ ਮੁਕੰਮਲ ਕੀਤੇ ਹਨ। ਕਲੱਬ ਦੀ ਪ੍ਰਧਾਨ ਮੈਡਮ ਗਗਨ ਸੈਣੀ ਦੀ ਅਗਵਾਈ ਹੇਠ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਮਹਿਲਾ ਸਸ਼ਕਤੀਕਰਨ ਅਤੇ ਨੌਜਵਾਨਾਂ ਦੇ ਵਿਕਾਸ ਲਈ ਵੱਖ-ਵੱਖ ਉਪਰਾਲੇ ਕੀਤੇ ਗਏ।

Ad Position 21
No active advertisement
ਰੋਟਰੀ ਕਲੱਬ ਦੇ ਪ੍ਰਧਾਨ ਮੈਡਮ ਗਗਨ ਸੈਣੀ। 11-10-2026
ਰੂਪਨਗਰ, 10 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਨੇ ‘ਸੇਵਾ ਆਪਣੇ ਆਪ ਤੋਂ ਉੱਪਰ’ ਦੇ ਆਦਰਸ਼ ਨੂੰ ਸਮਰਪਿਤ ਹੁੰਦਿਆਂ 100 ਦਿਨਾਂ ਵਿਚ 150 ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟ ਮੁਕੰਮਲ ਕੀਤੇ ਹਨ। ਕਲੱਬ ਦੀ ਪ੍ਰਧਾਨ ਮੈਡਮ ਗਗਨ ਸੈਣੀ ਦੀ ਅਗਵਾਈ ਹੇਠ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਮਹਿਲਾ ਸਸ਼ਕਤੀਕਰਨ ਅਤੇ ਨੌਜਵਾਨਾਂ ਦੇ ਵਿਕਾਸ ਲਈ ਵੱਖ-ਵੱਖ ਉਪਰਾਲੇ ਕੀਤੇ ਗਏ। ਇਸ ਮੁਹਿੰਮ ਵਿਚ ਪੀ.ਡੀ.ਜੀ. ਡਾ. ਆਰ.ਐੱਸ. ਪਰਮਾਰ, ਪੀ.ਡੀ.ਜੀ. ਡਾ. ਚੇਤਨ ਅਗਰਵਾਲ ਅਤੇ ਜ਼ੋਨ 10 ਦੇ ਸਹਾਇਕ ਗਵਰਨਰ ਡਾ. ਨਮਰਿਤਾ ਪਰਮਾਰ ਦਾ ਮਾਰਗਦਰਸ਼ਨ ਵੀ ਅਹਿਮ ਰਿਹਾ। ਸਿਹਤ ਖੇਤਰ ਵਿਚ ਛੇ ਖ਼ੂਨਦਾਨ ਕੈਂਪ ਲਗਾ ਕੇ 338 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ, ਜਦਕਿ ਸਰਵਾਈਕਲ ਕੈਂਸਰ, ਮਾਹਵਾਰੀ ਸਿਹਤ, ਮਾਨਸਿਕ ਸਿਹਤ, ਸਾਈਬਰ ਅਪਰਾਧ, ਪੋਕਸੋ ਐਕਟ ਅਤੇ ਨਸ਼ਿਆਂ ਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ ’ਤੇ 20 ਤੋਂ ਵੱਧ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਸਿਵਲ ਹਸਪਤਾਲ ਦੇ ਟੀ.ਬੀ. ਮਰੀਜ਼ਾਂ ਨੂੰ ਹਰ ਮਹੀਨੇ ਪੰਜ ਪੌਸ਼ਟਿਕ ਖੁਰਾਕ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਲੋੜਵੰਦ ਪਰਿਵਾਰਾਂ ਲਈ 15 ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ 45 ਹੋਰ ਕਿੱਟਾਂ ਵੰਡਣ ਦੀ ਯੋਜਨਾ ਹੈ। ਇਸ ਉਪਰਾਲੇ ਲਈ ਕਲੱਬ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਹੈ। ਸਿੱਖਿਆ ਦੇ ਖੇਤਰ ਵਿਚ ਅੱਠ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ਵਿਚ ਸਹਾਇਤਾ ਕੀਤੀ ਗਈ। ‘ਵਿਦਿਆ ਸਾਰਥੀ’ ਹੈਲਪਲਾਈਨ ਸਬੰਧੀ ਕਰੀਅਰ ਅਤੇ ਮਾਨਸਿਕ ਸਿਹਤ ਕਾਊਂਸਲਿੰਗ ਦੇ ਬੈਨਰ 20 ਤੋਂ ਵੱਧ ਸਕੂਲਾਂ ਵਿਚ ਲਗਾਏ ਗਏ। 14 ਸਕੂਲਾਂ ਵਿਚ ਇੰਟਰੈਕਟ ਅਤੇ ਦੋ ਕਾਲਜਾਂ ਵਿਚ ਰੋਟਰੈਕਟ ਕਲੱਬ ਸਥਾਪਤ ਕੀਤੇ ਗਏ। 60 ਵਿਦਿਆਰਥੀਆਂ ਨੂੰ ਜੁੱਤੇ ਅਤੇ 13 ਸਕੂਲਾਂ ਦੀਆਂ 51 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ। ਵੱਖ-ਵੱਖ ਸੰਸਥਾਵਾਂ ਨੂੰ ਵਾਟਰ ਕੂਲਰ, ਸਟੇਸ਼ਨਰੀ, ਡਾਇਪਰ, ਫਰਿੱਜ ਅਤੇ ਪੱਖੇ ਵੀ ਮੁਹੱਈਆ ਕਰਵਾਏ ਗਏ। ਵਾਤਾਵਰਣ ਸੰਭਾਲ ਲਈ ਪੰਜ ਥਾਵਾਂ ’ਤੇ ਬੂਟੇ ਲਗਾਏ ਗਏ ਅਤੇ ਚਾਰ ਹਰਬਲ ਗਾਰਡਨ ਸਥਾਪਤ ਕੀਤੇ ਗਏ। ਨਰਸਾਂ ਲਈ ਪੰਜ ਰੋਜ਼ਾ ਸਵੈ-ਰੱਖਿਆ ਸਿਖਲਾਈ, ਸਿਲਾਈ ਕੇਂਦਰ, ਮਹਿੰਦੀ ਮੁਕਾਬਲਾ ਅਤੇ ਮੁੱਢਲੀ ਸਹਾਇਤਾ ਤੇ ਸੀ.ਪੀ.ਆਰ. ਸਿਖਲਾਈ ਵੀ ਕਰਵਾਈ ਗਈ। ਦੋ ਰੋਜ਼ਾ ਆਰ.ਵਾਈ.ਐਲ.ਏ. ਪ੍ਰੋਗਰਾਮ ਵਿਚ 10 ਸਕੂਲਾਂ ਦੇ 300 ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਕਾਲਜ ਵਿਚ ਪੀਸ ਪੋਲ ਲਗਾਇਆ ਗਿਆ, 30 ਸਕੂਲਾਂ ਵਿਚ ‘ਫੋਰ ਵੇ ਟੈਸਟ’ ਦੇ ਬੈਨਰ ਅਤੇ ਬੁੱਕਮਾਰਕ ਵੰਡੇ ਗਏ ਅਤੇ ਸ਼ਾਂਤੀ ਸਬੰਧੀ ਵਿਚਾਰ-ਚਰਚਾਵਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸੁਤੰਤਰਤਾ ਦਿਵਸ, ਅੰਗਦਾਨ ਦਿਵਸ, ਰਾਸ਼ਟਰੀ ਖੇਡ ਦਿਵਸ, ਗੁਰੂ ਪੂਰਨਿਮਾ, ਹਿੰਦੀ ਦਿਵਸ, ਯੁਵਾ ਦਿਵਸ, ਯੁਵਾ ਹੁਨਰ ਦਿਵਸ, ਇੰਜੀਨੀਅਰ ਦਿਵਸ, ਡਾਕਟਰ ਦਿਵਸ, ਸੀ.ਏ. ਦਿਵਸ, ਸੈਨਤ ਭਾਸ਼ਾ ਦਿਵਸ ਅਤੇ ਰੱਖੜੀ ਮੌਕੇ ਪ੍ਰੋਗਰਾਮ ਕਰਵਾਏ ਗਏ। ਪਰਬਤਾਰੋਹੀ ਸਾਨਵੀ ਸੂਦ ਅਤੇ ਤੇਗਵੀਰ ਸਿੰਘ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਮੈਡਮ ਗਗਨ ਸੈਣੀ ਨੇ ਕਿਹਾ ਕਿ ‘ਟੀਮ ਅਨਸਟਾਪੇਬਲ 2026-27’ ਆਉਣ ਵਾਲੇ ਮਹੀਨਿਆਂ ਵਿਚ ਵੀ ਲੋਕ ਭਲਾਈ ਦੇ ਕਾਰਜ ਜਾਰੀ ਰੱਖਦਿਆਂ ਸਿਹਤਮੰਦ, ਸਿੱਖਿਅਤ ਅਤੇ ਸਸ਼ਕਤ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੱਸੇਵਾਲ ਦੇ 72 ਪਰਿਵਾਰਾਂ ਨੂੰ ਮਿਲੇ ਘਰਾਂ ਦੇ ਮਾਲਕਾਨਾ ਹੱਕ , ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੌਂਪੇ ਦਸਤ... ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸੰਬੰਧੀ ਕੀਤਾ ਸਰਵੇ
Ad Position 24