ਸ੍ਰੀ ਠਾਕੁਰ ਲਾਲ ਦੇ ਬੜਾ ਮੰਦਰ ਔਲਖ ਵਿਖੇ ਸਾਲਾਨਾ ਸੁਲਾਹਕੁਲ ਸਤਸੰਗ ਸਮਾਗਮ ਅੱਜ
ਨੂਰਪੁਰ ਬੇਦੀ, 13 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਤਿਗੁਰੂ ਸ਼੍ਰੀ ਠਾਕੁਰ ਲਾਲ ਮਹਾਰਾਜ ਦੇ ਬੜਾ ਮੰਦਰ, ਪਿੰਡ ਔਲਖ ਵਿਖੇ ਸਤਿਗੁਰੂ ਮਹਾਰਾਜ ਕਾਂਸ਼ੀ ਰਾਮ ਦੀ ਯਾਦ ਨੂੰ ਸਮਰਪਿਤ ਸਾਲਾਨਾ ਸੁਲਾਹਕੁਲ ਸਤਿਸੰਗ ਸਮਾਗਮ 14 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਭਗਤੀ ਭਾਵ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੜਾ ਮੰਦਰ ਔਲਖ ਕਮੇਟੀ ਦੇ ਪ੍ਰਧਾਨ ਅਸ਼ਵਨੀ ਮੰਡਿਆਲ, ਭਗਤ ਹਰਪ੍ਰੀਤ ਸੇਠੀ, ਭਗਤ ਰਾਮਦਾਸ ਸਸਕੌਰ, ਭਗਤ ਗਿਆਨ ਔਲਖ, ਭਗਤ ਜੈ ਕਿਸ਼ਨ ਔਲਖ, ਭਗਤ ਸੁਰਜੀਤ ਔਲਖ ਸੀ ਓ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਲਾਨਾ ਸਤਸੰਗ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
ਸ
ਸ੍ਰੀ ਠਾਕੁਰ ਲਾਲ ਦੇ ਬੜਾ ਮੰਦਰ ਔਲਖ ਵਿਖੇ ਸਾਲਾਨਾ ਸੁਲਾਹਕੁਲ ਸਤਸੰਗ ਸਮਾਗਮ ਅੱਜ
14-10-2026
ਨੂਰਪੁਰ ਬੇਦੀ, 13 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਤਿਗੁਰੂ ਸ਼੍ਰੀ ਠਾਕੁਰ ਲਾਲ ਮਹਾਰਾਜ ਦੇ ਬੜਾ ਮੰਦਰ, ਪਿੰਡ ਔਲਖ ਵਿਖੇ ਸਤਿਗੁਰੂ ਮਹਾਰਾਜ ਕਾਂਸ਼ੀ ਰਾਮ ਦੀ ਯਾਦ ਨੂੰ ਸਮਰਪਿਤ ਸਾਲਾਨਾ ਸੁਲਾਹਕੁਲ ਸਤਿਸੰਗ ਸਮਾਗਮ 14 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਭਗਤੀ ਭਾਵ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੜਾ ਮੰਦਰ ਔਲਖ ਕਮੇਟੀ ਦੇ ਪ੍ਰਧਾਨ ਅਸ਼ਵਨੀ ਮੰਡਿਆਲ, ਭਗਤ ਹਰਪ੍ਰੀਤ ਸੇਠੀ, ਭਗਤ ਰਾਮਦਾਸ ਸਸਕੌਰ, ਭਗਤ ਗਿਆਨ ਔਲਖ, ਭਗਤ ਜੈ ਕਿਸ਼ਨ ਔਲਖ, ਭਗਤ ਸੁਰਜੀਤ ਔਲਖ ਸੀ ਓ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਲਾਨਾ ਸਤਸੰਗ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 6 ਅਕਤੂਬਰ ਤੋਂ ਸ਼੍ਰੀ ਰਾਮ ਚਰਿਤ ਮਾਨਸ ਜੀ ਦੇ ਪਾਠ ਆਰੰਭ ਕੀਤੇ ਗਏ ਹਨ ਅਤੇ ਹਰ ਰੋਜ਼ ਕਥਾ-ਪ੍ਰਵਚਨਾਂ ਰਾਹੀਂ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਦੁਪਹਿਰ 12 ਵਜੇ ਸ਼੍ਰੀ ਰਾਮ ਚਰਿਤ ਮਾਨਸ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਰਾਤ 8 ਵਜੇ ਸਤਿਗੁਰੂ ਸ਼੍ਰੀ ਠਾਕੁਰ ਲਾਲ ਮਹਾਰਾਜ ਜੀ ਦੀਆਂ ਪਾਵਨ ਆਰਤੀਆਂ ਨਾਲ ਸਤਿਸੰਗ ਅਤੇ ਸੰਕੀਰਤਨ ਦੀ ਸ਼ੁਰੂਆਤ ਹੋਵੇਗੀ। ਸਾਰੀ ਰਾਤ ਪ੍ਰਭੂ ਸਿਮਰਨ, ਭਜਨ-ਕੀਰਤਨ, ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਅਤੇ ਧਾਰਮਿਕ ਪ੍ਰਵਚਨ ਹੋਣਗੇ। ਅਗਲੀ ਸਵੇਰੇ ਸਤਿਗੁਰੂ ਮਹਾਰਾਜ ਜੀ ਦੀਆਂ ਪਾਵਨ ਆਰਤੀਆਂ ਨਾਲ ਸਮਾਗਮ ਦੀ ਸਮਾਪਤੀ ਹੋਵੇਗੀ। ਕਮੇਟੀ ਦੇ ਅਹੁਦੇਦਾਰਾਂ ਨੇ ਸਮੂਹ ਸੁਲਾਹਕੁਲ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਬੜਾ ਮੰਦਰ, ਔਲਖ ਵਿਖੇ ਪਹੁੰਚ ਕੇ ਸਤਸੰਗ ਸਮਾਗਮ ਵਿਚ ਸ਼ਮੂਲੀਅਤ ਕਰਨ ਅਤੇ ਸਤਿਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।