ਸਫ਼ਾਈ ਪੰਦ੍ਹਰਵਾੜੇ ਦੇ ਦਾਅਵੇ ਠੁਸ , ਰੂਪਨਗਰ ਬਾਈਪਾਸ ਬਣਿਆ ਕੂੜੇ ਦਾ ਵੱਡਾ ਡੰਪ ਬਦਬੂ ਕਾਰਨ ਸਕੂਲ-ਹਸਪਤਾਲ ਜਾਣ ਵਾਲੇ ਲੋਕ ਪ੍ਰੇਸ਼ਾਨ
ਰੂਪਨਗਰ, 13 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਹੁਕਮਾਂ ਤਹਿਤ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਮਕਸਦ ਨਾਲ ਭਾਵੇਂ ਪ੍ਰਸ਼ਾਸਨ ਵਲੋਂ ਕੁੱਝ ਸਮਾਂ ਪਹਿਲਾਂ ‘ਸਫ਼ਾਈ ਪੰਦ੍ਹਰਵਾੜਾ’ ਬੜੇ ਜ਼ੋਰ-ਸ਼ੋਰ ਨਾਲ ਮਨਾਇਆ ਗਿਆ ਸੀ। ਇਸ ਮੁਹਿੰਮ ਤਹਿਤ ਸ਼ਹਿਰ ਦੀ ਨੁਹਾਰ ਬਦਲਣ ਅਤੇ ਸਫ਼ਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਦਰੁਸਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ।
ਬ
ਬਾਈਪਾਸ ਦੇ ਦੋਨੋਂ ਕਿਨਾਰੇ ’ਤੇ ਲੱਗੇ ਗੰਦਗੀ ਦੇ ਢੇਰ।
14-10-2026
ਰੂਪਨਗਰ, 13 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਹੁਕਮਾਂ ਤਹਿਤ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਮਕਸਦ ਨਾਲ ਭਾਵੇਂ ਪ੍ਰਸ਼ਾਸਨ ਵਲੋਂ ਕੁੱਝ ਸਮਾਂ ਪਹਿਲਾਂ ‘ਸਫ਼ਾਈ ਪੰਦ੍ਹਰਵਾੜਾ’ ਬੜੇ ਜ਼ੋਰ-ਸ਼ੋਰ ਨਾਲ ਮਨਾਇਆ ਗਿਆ ਸੀ। ਇਸ ਮੁਹਿੰਮ ਤਹਿਤ ਸ਼ਹਿਰ ਦੀ ਨੁਹਾਰ ਬਦਲਣ ਅਤੇ ਸਫ਼ਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਦਰੁਸਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪਰ ਜਦੋਂ ਜ਼ਮੀਨੀ ਹਕੀਕਤ ’ਤੇ ਨਿਗਾਹ ਮਾਰੀ ਜਾਂਦੀ ਹੈ ਤਾਂ ਇਨ੍ਹਾਂ ਪ੍ਰਸ਼ਾਸਨਿਕ ਦਾਅਵਿਆਂ ਦੇ ਦਾਅਵੇ ਠੁਸ ਹੋਣ ਦੀ ਪੋਲ ਸਾਫ਼ ਖੁੱਲ੍ਹਦੀ ਨਜ਼ਰ ਆਉਂਦੀ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਭਾਵੇਂ ਇਸ ਮੁਹਿੰਮ ਦਾ ਕੁੱਝ ਅਸਰ ਦੇਖਣ ਨੂੰ ਮਿਲਿਆ ਹੋਵੇ, ਪਰ ਸ਼ਹਿਰ ਦੀ ਜੂਹ ਲੰਘਦੇ ਮੁੱਖ ਬਾਈਪਾਸ ਦੇ ਆਲੇ-ਦੁਆਲੇ ਦੀ ਹਾਲਤ ਬੇਹੱਦ ਚਿੰਤਾਜਨਕ ਅਤੇ ਬਦਤਰ ਬਣ ਚੁੱਕੀ ਹੈ। ਇੱਥੇ ਬਾਈਪਾਸ ਦੇ ਦੋਹਾਂ ਕਿਨਾਰਿਆਂ ’ਤੇ ਹੁਣ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਇਹ ਮੁੱਖ ਮਾਰਗ ਇੱਕ ਨਵਾਂ ਗੈਰ-ਕਾਨੂੰਨੀ ਡੰਪਿੰਗ ਸਥਾਨ ਬਣਦਾ ਜਾ ਰਿਹਾ ਹੈ। ਸਭ ਤੋਂ ਵੱਡਾ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਇਹ ਕਿਹੋ ਜਿਹਾ ਸਫ਼ਾਈ ਅਭਿਆਨ ਹੈ, ਜਿਸ ਵਿਚ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਆਉਣ-ਜਾਣ ਵਾਲੇ ਰਸਤਿਆਂ ਦੇ ਆਲੇ-ਦੁਆਲੇ ਹੀ ਗੰਦਗੀ ਦੇ ਅੰਬਾਰ ਲੱਗ ਰਹੇ ਹਨ? ਇੱਕ ਪਾਸੇ ਨਗਰ ਕੌਂਸਲ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕੂੜੇ ਦੀ ਡੰਪਿੰਗ ਅਤੇ ਨਿਪਟਾਰੇ ਲਈ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਘਰ-ਘਰੋਂ ਕੂੜਾ ਚੁੱਕਣ ਵਾਲੇ ਕਰਮਚਾਰੀ ਅਤੇ ਵਾਹਨ ਲਗਾਏ ਗਏ ਹਨ। ਪਰ ਦੂਜੇ ਪਾਸੇ, ਸਵਾਲ ਇਹ ਹੈ ਕਿ ਇਸ ਬਾਈਪਾਸ ਉੱਤੇ ਰੋਜ਼ਾਨਾ ਕਈ ਕੁਵਿੰਟਲਾ ਦੀ ਤਾਦਾਦ ਵਿਚ ਕੂੜਾ ਕਿੰਨਾ ਲੋਕਾਂ ਵਲੋਂ ਲਿਆ ਕੇ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਹੈ। ਲੋਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਬਾਈਪਾਸ ਦੇ ਕਿਨਾਰਿਆਂ ਤੋਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਇੱਥੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।