15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਦਾ ਜੋ ਵੀ ਵਿਕਾਸ ਹੋਇਆ, ਅਕਾਲੀ ਸਰਕਾਰ ਸਮੇਂ ਹੋਇਆ-ਜਥੇਦਾਰ ਰਣੀਕੇ

Ad Position 21
No active advertisement
ਅਜੀਤ ਡੈਸਕ 09-04-2026
ਰਾਮ ਤੀਰਥ, 8 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਮਾਹਲ ਵਿਖੇ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਮਾਹਲ ਦੇ ਅਕਾਲੀ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਬੋਲਦਿਆਂ ਜਥੇਦਾਰ ਰਣੀਕੇ ਨੇ ਕਿਹਾ ਕਿ ਪਿੰਡ ਮਾਹਲ ਜਾਂ ਪੰਜਾਬ ਦਾ ਹੁਣ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸੰਭਵ ਹੋ ਸਕਿਆ ਹੈ | ਉਨ੍ਹਾਂ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਹੁਣ ਤੋਂ ਹੀ ਚੋਣਾਂ ਸੰਬੰਧੀ ਕਮਰਕੱਸੇ ਕਰਨ ਲਈ ਪ੍ਰੇਰਿਆ | ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ. ਬੀ.ਐੱਸ. ਭੰਗੂ ਨੇ ਮੌਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕੀਤੀ | ਮੰਚ ਸੰਚਾਲਕ ਦੇ ਫਰਜ਼ ਠੇਕੇਦਾਰ ਭਜਨ ਸਿੰਘ ਮਾਹਲ ਨੇ ਨਿਭਾਏ | ਇਸ ਮੌਕੇ ਕੁਲਵੰਤ ਸਿੰਘ ਲਖਨਊ ਵਾਲੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ, ਮਾਝਾ ਜ਼ੋਨ ਐੱਸ.ਸੀ. ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਲਾਲੀ, ਸਵਿੰਦਰ ਸਿੰਘ ਟੈਣੀ ਸਰਕਲ ਪ੍ਰਧਾਨ ਵਡਾਲਾ ਭਿੱਟੇਵੱਡ, ਜੈਮਲ ਸਿੰਘ ਵਡਾਲਾ, ਮੁਖਤਾਰ ਸਿੰਘ ਮਾਹਲ, ਅਵਤਾਰ ਸਿੰਘ ਇੰਚਾਰਜ ਸਰਾਵਾਂ ਸ੍ਰੀ ਦਰਬਾਰ ਸਾਹਿਬ, ਪੀ. ਏ. ਵਿਜੈ ਸਿੰਘ, ਪ੍ਰਧਾਨ ਅਜੇ, ਬਾਬਾ ਤਰਸੇਮ ਸਿੰਘ ਮਾਹਲ, ਲਾਲੀ ਨੰਬਰਦਾਰ, ਹੀਰਾ ਸਿੰਘ ਮਾਲੂਵਾਲ, ਬਲਬੀਰ ਸਿੰਘ ਧੌਲ ਕਲਾਂ, ਨਰਿੰਦਰ ਸ਼ਰਮਾ, ਪ੍ਰਗਟ ਸਿੰਘ ਪ੍ਰਧਾਨ ਬੀ.ਸੀ. ਸੈੱਲ, ਦਰਸ਼ਨ ਲਾਲ ਡੀਪੂ ਵਾਲੇ, ਕੈਪਟਨ ਸ਼ਬੇਗ ਸਿੰਘ ਧਰਮੀ ਫੌਜੀ, ਪੱਗਾ ਮਾਹਲ, ਮੱਸਾ ਸਿੰਘ ਕਲੇਰ, ਆਸ਼ੂ, ਰਾਜੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ ਨਰਸਿੰਗ ਜੇਠੂਵਾਲ 'ਚ ਵਿਸ਼ਵ ਸਿਹਤ ਦਿਵਸ ਮਨਾਉਣ ਮੌਕੇ ਵਿਦਿਆਰਥੀਆਂ ਵਲੋਂ ਬੱਚਿਆਂ ਨੂੰ ਸਿਹਤ ਸੰਬੰਧੀ ਜਾ... ਅਗਲੀ ਖ਼ਬਰ ਪਿੰਡ ਮਾਹਲ ਵਿਖੇ ਸਰਬੱਤ ਦੇ ਭਲੇ ਲਈ ਸਾਲਾਨਾ ਜਾਗਰਨ ਕਰਵਾਇਆ
Ad Position 24