ਰਾਮ ਤੀਰਥ, 8 ਅਪ੍ਰੈਲ (ਧਰਵਿੰਦਰ ਸਿੰਘ ਔਲਖ )-ਪਿੰਡ ਮਾਹਲ ਰਾਮ ਤੀਰਥ ਰੋਡ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਰਬਤ ਦੇ ਭਲੇ ਲਈ ਨੌਵਾਂ ਸਾਲਾਨਾ ਮਹਾਂਮਾਈ ਭਗਵਤੀ ਦਾ ਜਾਗਰਨ ਭਗਤ ਦਿਆਲਾ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਬਾਬਾ ਜੀਵਨ ਸਿੰਘ ਨਗਰ ਦੇ ਸਰਪੰਚ ਸੁਰਜੀਤ ਕੁਮਾਰ ਜੀਤੂ ਵਲੋਂ ਮਹਾਂਮਾਈ ਦੀ ਜੋਤ ਨੂੰ ਰੋਸ਼ਨ ਕੀਤਾ ਗਿਆ | ਉਪਰੰਤ ਸਾਲਾਨਾ ਜਾਗਰਨ ਦੀ ਸ਼ੁਰੂਆਤ ਭਗਤ ਨਰਿੰਦਰ ਦੀ ਟੀਮ ਵਲੋਂ ਭਗਵਾਨ ਸ੍ਰੀ ਗਣੇਸ਼ ਅਤੇ ਲੰਗਰ ਵੀਰ ਦੀਆਂ ਭੇਟਾਂ ਰਾਹੀਂ ਕੀਤੀ ਗਈ | ਉੱਥੇ ਹੀ ਸੁਰੀਲੀ ਆਵਾਜ਼ ਦੇ ਮਾਲਕ ਬੰਟੀ ਮਾਹਲ ਵਲੋਂ ਵੀ ਮਹਾਂਮਾਈ ਦੀਆਂ ਭੇਟਾਂ ਗਾ ਕੇ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸਰਪੰਚ ਸੁਰਜੀਤ ਕੁਮਾਰ ਨੂੰ ਭਗਤ ਦਿਆਲਾ ਅਤੇ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਜਾਗਰਣ ਸਮੇਂ ਆਸ ਪਾਸ ਅਤੇ ਦੂਰ ਦੁਰਾਡੇ ਦੇ ਇਲਾਕੇ 'ਚੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੈਂਬਰ ਅੰਗਰੇਜ਼ ਸਿੰਘ, ਸਰਵਨ ਸਿੰਘ, ਹੇਮਰਾਜ, ਬਿਕਰਮਜੀਤ ਸਿੰਘ, ਬੱਗਾ ਮਾਹਲ, ਕਿ੍ਸ਼ਨ ਸਿੰਘ, ਸੁਰਜੀਤ ਸਿੰਘ ਸਮੇਤ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |