ਜੈਂਤੀਪੁਰ, 8 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਹਾਈ ਸਕੂਲ ਪਾਖਰਪੁਰਾ ਦੇ ਬੱਚਿਆਂ ਨੂੰ ਸਕੂਲੀ ਬੈਗ ਵੰਡੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦੇ ਸਮੇ ਵਿਚ ਕੋਈ ਵੀ ਵਿਅਕਤੀ ਸਰਕਾਰੀ ਸਕੁੂਲ ਵਿਚ ਆਪਣਾ ਬੱਚਾ ਦਾਖਲ ਨਹੀਂ ਕਰਵਾਉਣਾ ਚਾਹੁੰਦਾ ਜਿਸ ਕਰਕੇ ਆਏ ਦਿਨ ਸਕੂਲ ਵਿਚ ਬੱਚਿਆਂ ਦੀ ਗਿਣਤੀ ਦਿਨੋ ਦਿਨ ਘੱਟਦੀ ਜਾ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਗੌਰਮਿੰਟ ਟੀਚਰ ਯੂਨੀਅਨ ਹਲਕਾ ਮਜੀਠਾ ਦੇ ਪ੍ਰਧਾਨ ਹੁੰਦੇ ਸਨ ਤਾਂ ਉਨ੍ਹਾਂ ਵਲੋਂ ਪਿੰਡ ਪਾਖਰਪੁਰ ਦੇ ਸਰਕਾਰੀ ਹਾਈ ਸਕੂਲ 'ਚ ਡਿਊਟੀ ਆਈ ਸੀ | ਉਸ ਸਮੇਂ ਸਕੂਲ ਵਿਚ ਬੱਚਿਆਂ ਦੀ ਗਿਣਤੀ 450 ਦੇ ਕਰੀਬ ਹੁੰਦੀ ਸੀ ਪਰ ਅੱਜ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਦੀ ਗਿਣਤੀ 158 ਰਹਿ ਗਈ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਸਰਕਾਰੀ ਸਕੁੂਲਾਂ ਵਿਚ ਬੱਚੇ ਪੜ੍ਹਨੇ ਪਾਉਣ | ਇਸ ਮੌਕੇ ਬਾਬਾ ਸੁਖਚੈਨ ਸਿੰਘ ਜੈਂਤੀਪੁਰ, ਬਚਨ ਲਾਲ ਕਾਲਾ, ਗੁਲਸ਼ਨ ਕੁਮਾਰ ਬਾਵਾ, ਇੰਦਰਜੀਤ ਸਿੰਘ ਬਿੱਟੂ ਫੌਜੀ, ਜਸਬੀਰ ਸਿੰਘ ਹੰਜਰਾ, ਮਲਕੀਤ ਸਿੰਘ ਕਾਹਲੋਂ, ਸੁਖਬੀਰ ਸਿੰਘ ਸਿੱਧੂ, ਪਿ੍ੰਸੀਪਲ ਰਜੇਸ਼ ਕੁਮਾਰ, ਮਨਦੀਪ ਸਿੰਘ, ਗੁਰਦੇਵ ਸਿੰਘ, ਰਿਸ਼ੀ ਸ਼ਰਮਾ, ਸ਼੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਰਮਿੰਦਰ ਕੌਰ, ਗੁਰਚਰਨ ਸਿੰਘ, ਸ਼੍ਰੀਮਤੀ ਰਵਦੀਪ ਕੌਰ, ਮਿਲਾਪ ਸਿੰਘ, ਬਲਜਿੰਦਰ ਸਿੰਘ ਕੋਟਲੀ, ਆਦਿ ਹਾਜ਼ਰ ਸਨ |