ਜੇਠੂਵਾਲ, 9 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਗਲੋਬਲ ਗਰੁੱਪ ਆਫ ਇੰਸਟੀਚਿਊਟਸ 'ਚ ਦੇਸ਼ ਵਿਦੇਸ਼ ਦੀਆਂ ਬਹੁ ਰਾਸ਼ਟਰੀ ਕੰਪਨੀਆਂ ਵਲੋਂ 200 ਤੋਂ ਵੱਧ ਵਿਦਿਆਰਥੀਆਂ ਦੀ ਪਲੇਸਮੈਂਟ ਕੀਤੀ ਗਈ | ਵਿਦਿਆਰਥੀਆਂ 'ਚ ਆਦਿਤਿਆ ਸਿੰਘ ਤੇ ਗੁਰਪਾਲ ਸਿੰਘ ਦੀ ਚੋਣ 7.4 ਲੱਖ ਨਾਲ ਐਮ. ਸੀ. ਏ. ਦੀ ਹਰਪ੍ਰੀਤ ਕੌਰ ਅਤੇ ਬੀ. ਸੀ. ਏ. ਦੇ ਹਰਮੀਨ ਕੌਰ, ਖੁਸ਼ਕਰਨਬੀਰ ਸਿੰਘ, ਕਿਸ਼ਨ ਕੁਮਾਰ, ਚਹਕਪ੍ਰੀਤ ਕੌਰ, ਨਿਸ਼ਾ ਕੁਮਾਰੀ, ਅਗਮ ਕੁਮਾਰ, ਗੁਰਵਿੰਦਰਪ੍ਰੀਤ ਕੌਰ ਅਤੇ ਹਰਮਨ ਸਿੰਘ ਦੀ ਚੋਣ ਕੀਤੀ | ਬੀ. ਔਫਾਰਮੇਸੀ ਦੇ ਵਿਦਿਆਰਥੀ ਗੁਰਪਾਲ ਸਿੰਘ ਤੇ ਅੰਜਲੀ ਕੁਮਾਰੀ ਅਤੇ ਬੀ. ਟੈਕ. ਸੀਐਸਈ/ਆਈਟੀ ਦੇ ਧਰੁਵ, ਆਰਯਨ ਮੋਹਨ, ਮੁਹੰਮਦ ਸੋਹੇਲ ਤੇ ਈਵਾ ਜੋਸ਼ੀ ਦੀ ਚੋਣ 7 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਚੋਣ ਕੀਤੀ | ਬੈਂਕ ਆਈ. ਡੀ. ਐਫ. ਸੀ. ਫਰਸਟ ਬੈਂਕ ਨੇ ਬੀਔਟੈਕ ਸੀਐਸਈ/ਆਈਟੀ ਦੇ ਬਲਰਾਮ ਕੁਮਾਰ, ਅਰਸ਼ਦੀਪ ਸਿੰਘ, ਰਾਹੁਲ ਕੁਮਾਰ, ਰੀਆ ਰਾਣੀ ਅਤੇ ਸ਼ਿਖਾ ਸਿੰਘ ਤੇ ਬੀ. ਸੀ. ਏ. ਦੀ ਕਿਰਣਬੀਰ ਕੌਰ, ਵਸੀਮ ਹਾਸ਼ਮੀ, ਤਾਨਿਆ ਅਤੇ ਦੀਪਾਂਸ਼ੂ ਯਾਦਵ ਦੀ ਚੋਣ 5 ਲੱਖ ਰੁਪਏ ਸਲਾਨਾ ਪੈਕੇਜ ਚੁਣਿਆ ਗਿਆ | ਆਗਮੈਂਟਿਕ ਸਾਫਟਵੇਅਰ ਨੇ ਬੀਔਟੈਕ ਸੀ. ਐਸ. ਈ. ਦੇ ਪਿਨੂ ਆਦਰਸ਼ ਤੇ ਵਿਕਾਸ ਪ੍ਰਸਾਦ ਅਤੇ ਐਮ. ਬੀ. ਏ. ਦੇ ਪਾਇਲ ਠਾਕੁਰ, ਅਵਿਨਪਾਲ ਸਿੰਘ ਤੇ ਗੁਰਲੀਨ ਕੌਰ ਦੀ ਚੋਣ 4.5 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਕੀਤੀ | ਟੌਮੀ ਹਿਲਫਿਗਰ ਤੇ ਕੈਲਵਿਨ ਕਲਾਈਨ ਫੈਸ਼ਨ ਬ੍ਰਾਂਡਾਂ ਨੇ ਬੀਬੀਏ ਦੀਆਂ ਵਿਦਿਆਰਥਣਾਂ ਈਸ਼ਾ ਕੌਰ, ਤਮੰਨਾ, ਨਿਹਾਰਿਕਾ, ਬੀਟੀਟੀਐਮ ਦੀ ਸਮਿ੍ੱਧੀ ਅਤੇ ਸੁਖਮੀਤ, ਬੀਸੀਏ ਦੀ ਚਹਕਪ੍ਰੀਤ, ਬੀ.ਕਾਮ ਦੇ ਅੰਸ਼ ਅਤੇ ਐਮਬੀਏ ਦੇ ਲਵਨੀਤ ਦੀ ਚੋਣ 3.6 ਤੋਂ 4 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਚੋਣ ਕੀਤੀ | ਕ੍ਰੀਏਟਿਓਸਾਫਟ ਸੋਲੂਸ਼ਨਜ਼, ਆਈਗੇਮਿੰਗ ਸਾਫਟਵੇਅਰ ਕੰਪਨੀ ਹੈ, ਨੇ ਬੀਔਟੈਕ (ਸੀਐਸਈ) ਦੇ ਵਿਦਿਆਰਥੀਆਂ ਕਰਣ ਕਾਲੀਆ, ਮੁਹੰਮਦ ਸੋਹੇਲ, ਹਰਕਰਨਜੀਤ, ਮਨਬੀਰ, ਕਮਲਪ੍ਰੀਤ ਅਤੇ ਓਮ ਸ਼ਰਮਾ ਦੀ ਚੋਣ 3.5 ਲੱਖ ਰੁਪਏ ਸਲਾਨਾ ਪੈਕੇਜ ਨਾਲ ਚੋਣ ਕੀਤੀ | ਆਈਡੀਐਫਸੀ ਫਰਸਟ ਬੈਂਕ, ਵਲੋਂ ਬੀਸੀਏ ਦੇ ਵਿਦਿਆਰਥੀਆਂ ਅਨੁਜ ਅਗਰਵਾਲ, ਸਨੀ, ਉੱਜਵਲ ਕੁਮਾਰ, ਕਿਰਣਬੀਰ ਕੌਰ ਅਤੇ ਬੀ.ਕਾਮ ਦੀ ਵਿਦਿਆਰਥਣ ਮਨਜੋਤ ਕੌਰ ਦੀ ਚੋਣ 3 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਚੋਣ ਕੀਤੀ ਗਈ | ਇਸ ਤੋਂ ਇਲਾਵਾ ਲਗਪਗ 40 ਬੀਐਚਐਮਸੀਟੀ ਵਿਦਿਆਰਥੀਆਂ ਨੂੰ ਰੈਡੀਸਨ ਬਲੂ, ਦ ਲਲਿਤ, ਹਿਆਤ ਰੀਜੈਂਸੀ, ਕਲੇਰੀਅਨ ਇਨ ਆਦਿ ਪ੍ਰਤਿਸ਼ਠਿਤ ਹੋਟਲਾਂ ਵਲੋਂ ਚੁਣਿਆ ਗਿਆ | ਕਾਲਜ ਦੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਵਲੋਂ ਵੱਖ ਵੱਖ ਕੰਪਨੀਆਂ ਵਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਵਿਦਿਆਰਥੀਆਂ ਨੂੰ ਪ੍ਰਤਿਸ਼ਠਿਤ ਅਤੇ ਅਗੇਤੀ ਸੰਸਥਾਵਾਂ ਵਿਚ ਰੋਜ਼ਗਾਰ ਦੇਣਾ ਮੁੱਖ ਮਕਸਦ ਹੈ | ਡਾਇਰੈਕਟਰ ਐੱਮ. ਐੱਸ. ਸੈਣੀ, ਪ੍ਰੋਫੈਸਰ ਬੀਡੀ ਸ਼ਰਮਾ, ਡਾਇਰੈਕਟਰ ਪੀ. ਕੇ. ਸ਼ਰਮਾ, ਡੀਨ ਟਰੇਨਿੰਗ ਅਤੇ ਪਲੇਸਮੈਂਟ ਲੈਫਟਿਨੈਂਟ ਕਰਨਲ ਸੁਧੀਰ ਬਹਿਲ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ |