ਬਾਬਾ ਬਕਾਲਾ ਸਾਹਿਬ, 9 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਸਰਪੰਚ ਹਰਪ੍ਰੀਤ ਸਿੰਘ ਸੋਨੂੰ ਦੌਲ਼ੋ ਨੰਗਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ. ਸੀ. ਸੈੱਲ ਦੇ ਸੈਕਟਰੀ ਨਿਯੁਕਤ ਕੀਤਾ ਗਿਆ ਹੈ | ਇਥੇ ਆਲ ਇੰਡੀਆ ਕਾਂਗਰਸ ਕਮੇਟੀ (ਐੱਸ. ਸੀ. ਵਿਭਾਗ) ਦੇ ਚੇਅਰਮੈਨ ਰਾਜਿੰਦਰਪਾਲ ਗੌਤਮ ਵਲੋਂ ਆਪਣੇ ਦਫਤਰ 24, ਅਕਬਰ ਰੋਡ, ਨਵੀਂ ਦਿੱਲੀ ਤੋਂ ਜਾਰੀ ਨਿਯੁਕਤੀ ਪੱਤਰ ਰਾਹੀਂ ਹਰਪ੍ਰੀਤ ਸਿੰਘ ਸੋਨੂੰ ਦੀ ਇਹ ਨਿਯੁਕਤੀ ਕੀਤੀ ਗਈ ਹੈ, ਜਿਸ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ | ਆਪਣੀ ਇਸ ਨਿਯੁਕਤੀ ਲਈ ਸਰਪੰਚ ਹਰਪ੍ਰੀਤ ਸਿੰਘ ਸੋਨੂੰ ਨੇ ਪਾਰਟੀ ਦਾ ਹਾਰਦਿਕ ਧੰਨਵਾਦ ਕੀਤਾ ਹੈ, ਉਥੇ ਕਿਹਾ ਕਿ ਉਹ ਦਿੱਤੀ ਹੋਈ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਇਕ ਕਰ ਦੇਣਗੇ |