04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤੇਜ਼ ਮੀਂਹ, ਹਨੇਰੀ ਤੇ ਝੱਖੜ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਥਾਵਾਂ 'ਤੇ ਸੜਕਾਂ 'ਤੇ ਡਿੱਗੇ ਦਰਖਤ <br/>

Ad Position 21
No active advertisement
ਸਰਕਾਰੀ ਕਾਲਜ ਅਜਨਾਲਾ ਨਜ਼ਦੀਕ ਨੰਗਲ ਵਾਲੀ ਸੜਕ ਤੇ ਡਿੱਗਾ ਸਫ਼ੈਦਾ ਤੇ ਅਜਨਾਲਾ ਸ਼ਹਿਰ 'ਚ ਡਿੱਗਾ ਇਕ ਦਰਖਤ | ਤਸਵੀਰਾਂ: ਗੁਰਪ੍ਰੀਤ ਸਿੰਘ ਢਿੱਲੋਂ <br/> 12-05-2026
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਅਲਰਟ ਤੋਂ ਬਾਅਦ ਬੀਤੀ ਦੇਰ ਰਾਤ ਅਜਨਾਲਾ ਸਮੇਤ ਆਸ-ਪਾਸ ਦੇ ਵੱਖ-ਵੱਖ ਖੇਤਰਾਂ ਵਿਚ ਤੇਜ਼ ਮੀਂਹ, ਹਨ੍ਹੇਰੀ ਅਤੇ ਝੱਖੜ ਨੇ ਇਕਦਮ ਮੌਸਮ ਦਾ ਮਿਜ਼ਾਜ ਬਦਲ ਦਿੱਤਾ | ਇਸ ਅਚਾਨਕ ਬਦਲੇ ਮੌਸਮ ਕਾਰਨ ਜਿੱਥੇ ਲੋਕਾਂ ਨੂੰ ਪੈ ਰਹੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ, ਉੱਥੇ ਹੀ ਕਈ ਥਾਵਾਂ 'ਤੇ ਸੜਕਾਂ ਅਤੇ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਤੇ ਦਰਖਤ ਡਿੱਗਣ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ | ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਸੜਕਾਂ 'ਤੇ ਰੁੱਖ ਡਿੱਗ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ | ਸੜਕਾਂ ਵਿਚਕਾਰ ਰੁੱਖ ਡਿੱਗਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਅਜਨਾਲਾ ਦੇ ਪੇਂਡੂ ਖੇਤਰ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ, ਬਿਜਲੀ ਕਰਮਚਾਰੀਆਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਦੁਪਹਿਰ ਤੱਕ ਬਿਜਲੀ ਸਪਲਾਈ ਬਹਾਲ ਹੋਈ | ਅਜਨਾਲਾ ਤੋਂ ਥੋੜੀ ਦੂਰ ਸਰਕਾਰੀ ਕਾਲਜ ਨਜ਼ਦੀਕ ਸਫ਼ੈਦੇ ਦਾ ਦਰਖਤ ਡਿੱਗਣ ਕਾਰਨ ਨੰਗਲ ਵੰਝਾਂ ਵਾਲਾ ਸਮੇਤ ਹੋਰਨਾਂ ਪਿੰਡਾਂ ਦੀ ਆਵਾਜਾਈ ਕਾਫੀ ਸਮਾਂ ਠੱਪ ਰਹੀ, ਸਥਾਨਕ ਲੋਕਾਂ ਵਲੋਂ ਸੜਕ 'ਤੇ ਡਿੱਗੇ ਦਰਖਤ ਨੂੰ ਹਟਾਉਣ ਤੋਂ ਬਾਅਦ ਆਵਾਜਾਈ ਆਮ ਵਾਂਗ ਹੋਈ | ਅਜਨਾਲਾ ਸ਼ਹਿਰ ਵਿਚ ਵੀ ਕੁਝ ਦਰਖਤ ਡਿੱਗਣ ਦੀ ਸੂਚਨਾ ਹੈ | ਦੂਜੇ ਪਾਸੇ ਮੌਸਮ ਸੁਹਾਵਣਾ ਹੋਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ |

Ad Position 22
No active advertisement
ਪਿਛਲੀ ਖ਼ਬਰ ਟ੍ਰਾਂਸਫ਼ਾਰਮਰ ਚੋਰੀ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24