04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟ੍ਰਾਂਸਫ਼ਾਰਮਰ ਚੋਰੀ <br/>

Ad Position 21
No active advertisement
ਅਜੀਤ ਡੈਸਕ 12-05-2026
ਚੇਤਨਪੁਰਾ, 11 ਮਈ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਤੇ ਝੱਖੜ ਦਾ ਫਾਇਦਾ ਉਠਾਉਂਦਿਆਂ ਪਿੰਡ ਸੰਤੂ ਨੰਗਲ ਤੇ ਜਗਦੇਵ ਕਲਾਂ ਦੇ ਵਿਚਕਾਰ ਪੈਂਦੇ ਸੂਏ ਦੇ ਪੁੱਲ ਕੋਲ ਕਿਸਾਨ ਸਵਿੰਦਰ ਸਿੰਘ ਸਪੁੱਤਰ ਗੁਰਮੇਜ ਸਿੰਘ ਚੁੱਗਿਆਂ ਦੇ ਡੇਰੇ ਵਾਲੇ ਨਾਂ ਤੇ ਚਲਦਾ 16 ਕਿਲੋ ਵਾਟ ਦਾ ਬਿਜਲੀ ਦਾ ਟ੍ਰਾਂਸਫ਼ਾਰਮਰ ਚੋਰੀ ਕਰ ਲਿਆ ਇਸਦੀ ਸੂਚਨਾ ਪੁਲਿਸ ਤੇ ਬਿਜਲੀ ਵਿਭਾਗ ਨੂੰ ਦਿੱਤੀ ਗਈ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਟ੍ਰਾਂਸਫ਼ਾਰਮਰਾਂ ਦੀਆਂ ਹੋ ਰਹੀਆਂ ਨਿਤ ਦਿਨ ਚੋਰੀਆਂ ਨੂੰ ਠੱਲ ਪਾਈ ਜਾਵੇ |
ਲਿਫਾਫੇ ਵੇਚਣ ਵਾਲਾ ਵੀ ਨਹੀਂ ਬਖ਼ਸ਼ਿਆ-ਅੱਜ ਦਿਨ ਦਿਹਾੜੇ ਪਿੰਡ ਬੱਲ ਕਲਾਂ ਦਾ ਇਕ ਨੌਜਵਾਨ ਸੁਭਾਸ਼ ਜੋ ਕਿ ਆਪਣੇ ਮੋਟਰਸਾਈਕਲ 'ਤੇ ਲਿਫਾਫੇ ਵੇਚਣ ਦਾ ਕੰਮ ਕਰਦਾ ਹੈ ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਤਨਪੁਰਾ ਤੇ ਸੋਹੀਆਂ ਕਲਾਂ ਦੇ ਵਿਚਕਾਰ ਉਸ ਨੂੰ ਜਬਰਦਸਤੀ ਰੋਕ ਕੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਕਰੀਬ ਪੰਜ ਕਿਲੋ ਲਿਫਾਫੇ ਖੋਹ ਲਏ | ਅਜਿਹੇ ਸ਼ਰਮਨਾਕ ਮਾਮਲੇ ਦੀ ਲੋਕਾਂ ਨੇ ਨਿੰਦਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਤੇਜ਼ ਮੀਂਹ, ਹਨੇਰੀ ਤੇ ਝੱਖੜ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਥਾਵਾਂ 'ਤੇ ਸੜਕਾਂ 'ਤੇ ਡਿੱਗੇ ਦਰਖਤ <br/>
Ad Position 24