04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਭਗਤ ਪਰਮਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ ਤੇ ਸਤਬੀਰ ਸਿੰਘ ਰੰਧਾਵਾ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ ਦਿਖਾਈ ਦਿੰਦੇ ਹੋਏ | ਇੰਨਸੈੱਟ ਭਗਤ ਪਰਮਿੰਦਰ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰ : ਗੁਰਦੀਪ ਸਿੰਘ ਨਾਗੀ <br/> 12-05-2026
ਮਾਨਾਂਵਾਲਾ, 11 ਮਈ (ਗੁਰਦੀਪ ਸਿੰਘ ਨਾਗੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਰੰਧਾਵਾ, ਬਲਜੀਤ ਸਿੰਘ ਰੰਧਾਵਾ, ਗੁਰਿੰਦਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਭਗਤ ਪਰਮਿੰਦਰ ਸਿੰਘ, ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ | ਭਗਤ ਪਰਮਿੰਦਰ ਸਿੰਘ ਰੰਧਾਵਾ ਦਾ ਅੰਤਿਮ ਸਸਕਾਰ ਰੰਧਾਵਾ ਫਾਰਮਜ਼, ਮਾਨਾਂਵਾਲਾ ਕਲਾਂ, ਅੰਮਿ੍ਤਸਰ ਵਿਖੇ ਕੀਤਾ ਗਿਆ | ਉਨ੍ਹਾਂ ਚਿਖਾ ਨੂੰ ਅਗਨੀ ਸੁਰਿੰਦਰ ਸਿੰਘ ਰੰਧਾਵਾ ਤੇ ਸਤਬੀਰ ਸਿੰਘ ਰੰਧਾਵਾ ਨੇ ਦਿਖਾਈ | ਭਗਤ ਪਰਮਿੰਦਰ ਸਿੰਘ ਦੀ ਅੰਤਿਮ ਯਾਤਰਾ ਵਿਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸਾਬਕਾ ਵਿਧਾਇਕ ਤਰਸੇਮ ਸਿੰਘ ਡੀ.ਸੀ., ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਸਵਿੰਦਰ ਸਿੰਘ ਸ਼ਾਹ, ਸਾਬਕਾ ਪ੍ਰਧਾਨ ਰਵਿੰਦਰਪਾਲ ਸਿੰਘ ਕੁੱਕੂ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਅਵਤਾਰ ਸਿੰਘ ਵਰਪਾਲ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆ, ਅਵਤਾਰ ਸਿੰਘ ਟੱਕਰ, ਰਣਜੀਤ ਸਿੰਘ ਰਾਣਾ ਜੰਡ, ਪਿ੍ਥੀਪਾਲ ਸਿੰਘ ਮਾਨ, ਸਾਧੂ ਸਿੰਘ ਮੁੱਛਲ, ਸਾਬਕਾ ਸਰਪੰਚ ਸਮਿੱਤਰ ਸਿੰਘ, ਇਕਬਾਲ ਸਿੰਘ, ਨਵਤੇਜ ਸਿੰਘ ਨੰਬਰਦਾਰ, ਜਗਬੀਰ ਸਿੰਘ ਜੱਗੀ, ਜੈ ਪਾਲ ਸਿੰਘ, ਸਤਪਾਲ ਸਿੰਘ ਥਿੰਦ, ਕਸ਼ਮੀਰ ਸਿੰਘ ਵਡਾਲੀ, ਹਰਪਾਲ ਸਿੰਘ ਚੌਹਾਨ, ਅਰਸ਼ਦੀਪ ਸਿੰਘ ਸੰਧੂ, ਕੰਵਰਪਾਲ ਸਿੰਘ ਸੰਧੂ, ਜਗਦੀਪ ਸਿੰਘ ਜੱਜ, ਮਹਾਂਬੀਰ ਸਿੰਘ, ਬਰਜਿੰਦਰ ਸਿੰਘ ਬੱਲ, ਇੰਜੀ. ਰਣਬੀਰ ਸਿੰਘ, ਡਾ. ਮਹਿੰਦਰ ਸਿੰਘ, ਜਸਵਿੰਦਰ ਸਿੰਘ ਝੰਡ ਤੇ ਕੰਵਲਜੀਤ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਬੋਹੜ ਦਾ ਦਰੱਖਤ ਡਿੱਗਾ, ਮੱਝ ਮਰੀ, ਇਕ ਟਰਾਂਸਫਾਰਮਰ ਤੇ ਕਈ ਦਰੱਖਤ ਡਿੱਗੇ <br/> ਅਗਲੀ ਖ਼ਬਰ ਟ੍ਰਾਂਸਫ਼ਾਰਮਰ ਚੋਰੀ <br/>
Ad Position 24