04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਬੋਹੜ ਦਾ ਦਰੱਖਤ ਡਿੱਗਾ, ਮੱਝ ਮਰੀ, ਇਕ ਟਰਾਂਸਫਾਰਮਰ ਤੇ ਕਈ ਦਰੱਖਤ ਡਿੱਗੇ <br/>

Ad Position 21
No active advertisement
ਤੇਜ਼ ਰਫ਼ਤਾਰ ਹਨੇ੍ਹਰੀ ਨਾਲ ਡਿੱਗੇ ਬੋਹੜ ਦੇ ਦਰੱਖਤ ਹੇਠਾਂ ਆ ਕੇ ਮੌਤ ਦੇ ਮੂੰਹ ਜਾ ਪਈ ਕੀਮਤੀ ਮੱਝ, ਪਿੰਡ ਮੱਝੂਪੁਰਾ ਦੇ ਪੈਟਰੋਲ ਪੰਪ 'ਤੇ ਡਿੱਗਾ ਟਰਾਂਸਫਾਰਮਰ, ਟੁੱਟੇ ਹੋਏ ਸ਼ੈੱਡ ਦੀਆਂ ਤਸਵੀਰਾਂ | ਤਸਵੀਰਾਂ : ਮਹਾਂਬੀਰ ਸਿੰਘ ਗਿੱਲ <br/> 12-05-2026
ਚੇਤਨਪੁਰਾ, 11 ਮਈ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਸਥਾਨਿਕ ਨਗਰ ਚੇਤਨਪੁਰਾ ਅਤੇ ਆਸ ਪਾਸ ਦੇ ਦਰਜਨਾਂ ਪਿੰਡਾਂ ਵਿਚ ਬਿਜਲੀ ਦੇ ਟ੍ਰਾਂਸਫਾਰਮਰ ਖੰਭੇ ਤੇ ਵੱਡੇ ਨਿੱਕੇ ਦਰੱਖਤ ਜੜ੍ਹਾਂ ਤੋਂ ਪੁੱਟੇ ਗਏ ਤੇ ਧਰਤੀ 'ਤੇ ਡਿੱਗ ਪਏ ਪਿੰਡ ਪਠਾਨਨੰਗਲ ਦੇ ਕਿਸਾਨ ਸਰਦੂਲ ਸਿੰਘ ਨੰਬਰਦਾਰ ਦੀ ਹਵੇਲੀ ਵਿਚ ਬੀਤੇ ਦਿਨ ਕਰੀਬ 40 ਸਾਲ ਦਾ ਬੋਹੜ ਦਾ ਵੱਡਾ ਦਰੱਖਤ ਤੇਜ਼ ਹਨ੍ਹੇਰੀ ਨੇ ਜੜ੍ਹੋਂ ਪੁੱਟ ਕੇ ਸੁੱਟ ਦਿੱਤਾ ਤੇ ਉਸਦੇ ਹੇਠਾਂ ਆਉਣ ਕਰਕੇ ਉਨ੍ਹਾਂ ਦੀ ਕਰੀਬ 1 ਲੱਖ 50 ਹਜ਼ਾਰ ਰੁਪਏ ਦੀ ਕੀਮਤੀ ਮੱਝ ਰੀੜ ਦੀ ਹੱਡੀ ਟੁੱਟ ਜਾਣ ਕਰਕੇ ਮੌਕੇ ਤੇ ਹੀ ਮਰ ਗਈ ਜਿਸ ਦਾ ਪਤਾ ਪਰਿਵਾਰ ਨੂੰ ਤੂਫਾਨ ਰੁਕ ਜਾਣ ਤੋਂ ਬਾਅਦ ਲੱਗਾ | ਪਿੰਡ ਮੱਝੂਪੁਰਾ ਦੇ ਪੈਟਰੋਲ ਪੰਪ ਵਿਚ ਲੱਗਾ ਬਿਜਲੀ ਦਾ ਟ੍ਰਾਂਸਫਾਰਮਰ ਅਤੇ ਪਿੰਡ ਸੰਗਤਪੁਰਾ ਦੇ ਅੱਡੇ ਕੋਲ ਲੱਗਾ ਬਿਜਲੀ ਦਾ ਟਰਾਂਸਫਾਰਮਰ ਡਿੱਗ ਪਿਆ ਜਿਸ ਕਾਰਨ ਬੀਤੀ ਰਾਤ ਤੋਂ ਹੀ ਪਿੰਡ ਚੇਤਨਪੁਰਾ, ਮੱਝੂਪੁਰਾ, ਸੰਤੂ ਨੰਗਲ, ਪਠਾਨ ਨੰਗਲ, ਕੰਦੋਵਾਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਅੱਜ ਦੇਰ ਸ਼ਾਮ ਤੱਕ ਵੀ ਚਾਲੂ ਨਹੀਂ ਹੋ ਸਕੀ ਜਿਸ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ | ਇਸੇ ਤਰ੍ਹਾਂ ਪਿੰਡ ਮਾਛੀਨੰਗਲ ਦੇ ਕਿਸਾਨ ਗੁਰਸੇਵਕ ਸਿੰਘ ਦੇ ਮੁਰਗੀਖਾਨੇ ਵਿਚੋਂ ਤੇਜ਼ ਹਨ੍ਹੇਰੀ ਕਾਰਨ ਕਰੀਬ 50 ਚੂਚੇ ਇਕ ਮਹੀਨੇ ਦੇ ਮਰ ਗਏ ਤੇ ਸ਼ੈੱਡ ਦਾ ਵੀ ਨੁਕਸਾਨ ਹੋ ਗਿਆ ਬੀਤੀ ਰਾਤ ਹੀ ਪਿੰਡ ਸੰਗਤਪੁਰਾ ਦੇ ਇਕ ਕਿਸਾਨ ਦੀਆਂ 20 ਟਰਾਲੀਆਂ ਦੀ ਲੱਗੀ ਹੋਈ ਤੂੜੀ ਦੀ ਧੜ ਸਮੇਤ ਤਰਪਾਲ ਅਤੇ ਤੂੜੀ ਵਾਲਾ ਸ਼ੈੱਡ ਉੱਡ ਗਿਆ | ਪਿੰਡ ਸੰਤੂ ਨੰਗਲ ਵਿਖੇ ਹਰਜਿੰਦਰ ਸਿੰਘ, ਤਾਰਾ ਸਿੰਘ ਦੀਆਂ ਪਾਣੀ ਵਾਲੀਆਂ ਟੈਂਕੀਆਂ ਉੱਡ ਗਈਆਂ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਇੰਸਟੀਚਿਊਟਸ 'ਚ ਫਾਰਮਾ-ਡੀ ਕੋਰਸ ਨੂੰ ਪੀ.ਸੀ.ਆਈ. ਵਲੋਂ ਮਿਲੀ ਮਾਨਤਾ-ਡਾਇਰੈਕਟਰ ਬੀ.ਡੀ. ਸ਼ਰਮਾ <br/> ਅਗਲੀ ਖ਼ਬਰ ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24