04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗਲੋਬਲ ਇੰਸਟੀਚਿਊਟਸ 'ਚ ਫਾਰਮਾ-ਡੀ ਕੋਰਸ ਨੂੰ ਪੀ.ਸੀ.ਆਈ. ਵਲੋਂ ਮਿਲੀ ਮਾਨਤਾ-ਡਾਇਰੈਕਟਰ ਬੀ.ਡੀ. ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 12-05-2026
ਜੇਠੂਵਾਲ, 11 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਰੋਡ ਜੀ.ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟਸ ਸੋਹੀਆਂ ਖੁਰਦ ਅੰਮਿ੍ਤਸਰ ਜੋ ਕਿ ਪਹਿਲਾਂ ਹੀ ਵਿਦਿਆ ਤੇ ਤਕਨੀਕੀ ਦੇ ਖੇਤਰ ਵਿਚ ਸੂਬੇ ਭਰ ਵਿਚ ਮੱਲਾਂ ਮਾਰ ਰਿਹਾ ਹੈ ਅਤੇ ਇਸ ਇੰਸਟੀਚਿਊਟਸ ਦੇ ਹੋਣਹਾਰ ਵਿਦਿਆਰਥੀ ਉਚੇਰੀ ਵਿਦਿਆ ਹਾਸਲ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਚੰਗੇ ਮੁਕਾਮ ਤੇ ਪੁੱਜੇ ਹਨ ਅਤੇ ਹੁਣ ਗਲੋਬਲ ਇੰਸਟੀਚਿਊਟਸ 'ਚ ਨਵੇਂ ਆਏ ਫਾਰਮਾ ਡੀ ਕੋਰਸ ਨੂੰ ਪੀਸੀਆਈ ਵਲੋਂ ਮਾਨਤਾ ਮਿਲਣ ਨਾਲ ਵਿਦਿਆਰਥੀਆਂ ਵਿਚ ਭਾਰੀ ਰੁਚੀ ਪਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇੰਸਟੀਚਿਊਟਸ ਦੇ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਪ੍ਰੋ. ਬੀ.ਡੀ. ਸ਼ਰਮਾ ਨੇ ਦੱਸਿਆ ਕਿ ਇੰਸਟੀਚਿਊਟਸ 'ਚ ਫਾਰਮਾ ਡੀ ਕੋਰਸ 6 ਸਾਲ ਲਈ ਕਰਨ ਲਈ ਸਾਇੰਸ ਗਰੁੱਪ ਬਾਰ੍ਹਵੀਂ ਵਾਲੇ ਵਿਦਿਆਰਥੀ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ | ਇਸ ਤੋਂ ਇਲਾਵਾ ਇੰਸਟੀਚਿਊਟਸ ਚ ਬੀ.ਟੈਕ (ਸੀਐਸਈ /ਏਆਈਐਮਐਲ /ਐਮਈ /ਸਿਵਿਲ), ਬੀ. ਫਾਰਮੇਸੀ, ਡੀ. ਫਾਰਮੇਸੀ, ਬੀਬੀਏ, ਬੀ.ਕਾਮ, ਬੀਸੀਏ, ਐਮਸੀਏ ਐਮਬੀਏ, ਬੀ.ਐਸਸੀ. (ਸਾਈਬਰ ਸੁਰੱਖਿਆ), ਬੀ.ਐੱਸ.ਸੀ. (ਐੱਮ.ਐੱਲ.ਐੱਸ./ ਓ.ਟੀ.ਟੀ. / ਏ.ਓ.ਟੀ.ਟੀ./ ਆਰ.ਆਈ.ਟੀ.), ਬੀ.ਐੱਸ.ਸੀ. (ਫੈਸ਼ਨ ਡਿਜ਼ਾਈਨ), ਬੀ.ਏ. ਐੱਲ.ਐੱਲ.ਬੀ./ਐੱਲ.ਐੱਲ.ਬੀ., ਹੋਟਲ ਮੈਨੇਜਮੈਂਟ, ਟੂਰਿਜ਼ਮ ਮੈਨੇਜਮੈਂਟ ਆਦਿ ਕੋਰਸ ਚਲ ਰਹੇ ਹਨ ਅਤੇ ਵਿਦਿਆਰਥੀਆਂ ਵਲੋਂ ਫਾਰਮਾ ਡੀ ਤੇ ਉਕਤ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਡਾਇਰੈਕਟਰ ਪ੍ਰੋ. ਬੀ. ਡੀ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਫਾਰਮਾ ਡੀ ਕੋਰਸ ਕਰਨ ਉਪਰੰਤ ਹਸਪਤਾਲਾਂ ਵਿਚ ਕਲੀਨਿਕਲ ਫਾਰਮਾਸਿਸਟ, ਡਰੱਗ ਸੇਫਟੀ ਐਸੋਸੀਏਟ (ਫਾਰਮਾਕੋਵਿਜਿਲੈਂਸ ਸਾਇੰਟਿਸਟ), ਕਲੀਨਿਕਲ ਰਿਸਰਚ ਐਸੋਸੀਏਟ, ਰੈਗੂਲੇਟਰੀ ਅਫੇਅਰਜ਼ ਸਪੈਸ਼ਲਿਸਟ, ਮੈਡੀਕਲ ਰਾਈਟਰ, ਹਸਪਤਾਲ ਫਾਰਮੇਸੀ ਮੈਨੇਜਰ ਅਤੇ ਬਹੁ-ਰਾਸ਼ਟਰੀ ਫਾਰਮਾਸਿਊਟਿਕਲ ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਤੇ ਪੀ.ਐੱਚ.ਡੀ. ਵੀ ਕਰ ਸਕਦੇ ਹਨ ਅਤੇ ਵਿਦੇਸ਼ਾਂ ਵਿਚ ਵੀ ਜਾ ਕੇ ਆਪਣਾ ਕੈਰੀਅਰ ਬਣਾ ਸਕਦੇ ਹਨ ਤੇ ਇਸ ਇੰਸਟੀਚਿਊਟਸ ਵਿਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਚਲ ਰਹੇ ਕੋਰਸਾਂ 'ਚ ਦਾਖਲਾ ਲੈਣ ਲਈ ਉਨ੍ਹਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਸੁਗੰਧਾ ਟੁਟੇਜਾ, ਰਜਨੀਤ ਕੌਰ, ਸਮਰੀਧੀ, ਅਨੂੰ ਸੈਣੀ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਨਲ ਸ਼ਰਮਾ, ਅਮਿਤ ਹਸੀਜਾ ਸਮੇਤ ਹੋਰ ਸਟਾਫ਼ ਸ਼ਾਮਲ ਸੀ |

Ad Position 22
No active advertisement
ਪਿਛਲੀ ਖ਼ਬਰ ਬੀਤੀ ਰਾਤ ਆਏ ਤੂਫਾਨ ਨੇ ਪਿੰਡ ਟਰਪਈ 'ਚ ਮਚਾਈ ਤਬਾਹੀ <br/> ਅਗਲੀ ਖ਼ਬਰ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਬੋਹੜ ਦਾ ਦਰੱਖਤ ਡਿੱਗਾ, ਮੱਝ ਮਰੀ, ਇਕ ਟਰਾਂਸਫਾਰਮਰ ਤੇ ਕਈ ਦਰੱਖਤ ਡਿੱਗੇ <br/>
Ad Position 24