04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬੀਤੀ ਰਾਤ ਆਏ ਤੂਫਾਨ ਨੇ ਪਿੰਡ ਟਰਪਈ 'ਚ ਮਚਾਈ ਤਬਾਹੀ <br/>

Ad Position 21
No active advertisement
ਪਿੰਡ ਟਰਪਈ ਵਿਖੇ ਆਏ ਤੇਜ਼ ਤੂਫਾਨ ਨਾਲ ਪਸ਼ੂਆਂ ਦੇ ਸ਼ੈੱਡ ਦੀ ਛੱੱਤ ਦਾ ਖਿਲਰਿਆ ਸਾਮਾਨ ਇਕੱਠਾ ਕਰਦੇ ਪੀੜ੍ਹਤ ਕਿਸਾਨ | ਤਸਵੀਰ : ਮਨਿੰਦਰ ਸਿੰਘ ਸੋਖੀ <br/> 12-05-2026
ਮਜੀਠਾ, 11 ਮਈ (ਮਨਿੰਦਰ ਸਿੰਘ ਸੋਖੀ)-ਅਚਾਨਕ ਆਏ ਤੇਜ਼ ਤੂਫਾਨ ਨਾਲ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਟਰਪਈ ਵਿਖੇ ਗ਼ਰੀਬ ਕਿਸਾਨਾਂ ਦੇ ਪਸ਼ੂਆਂ ਦੇ ਸ਼ੈੱਡ ਢਹਿ ਗਏ ਅਤੇ ਸ਼ੈੱਡਾਂ ਅੰਦਰ ਪਿਆ ਪਸ਼ੂਆਂ ਦਾ ਸੁੱਕਾ ਚਾਰਾ ਉਡ ਗਿਆ | ਪੀੜ੍ਹਤ ਕਿਸਾਨ ਗੁਰਮੁੱਖ ਸਿੰਘ, ਨਿਸ਼ਾਨ ਸਿੰਘ, ਪ੍ਰਗਟ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੀ ਰਾਤ ਆਏ ਤੇਜ਼ ਤੂਫਾਨ ਨਾਲ ਉਨ੍ਹਾਂ ਦੇ ਪਸ਼ੂਆਂ ਦੇ ਕਮਰੇ ਅਤੇ ਸ਼ੈੱਡ ਦੀਆਂ ਛੱਤਾਂ ਉਡ ਗਈਆਂ | ਉਨ੍ਹਾਂ ਦੱਸਿਆ ਕਿ ਤੂਫਾਨ ਇੰਨਾ ਭਿਆਨਕ ਸੀ ਕਿ ਸ਼ੈੱਡਾਂ ਉਪਰ ਪਾਏ ਲੋਹੇ ਦੇ ਗਾਰਡਰ ਕਰੀਬ 2 ਏਕੜ੍ਹ ਦੂਰ ਪੈਲੀਆਂ ਵਿਚ ਜਾ ਕੇ ਡਿੱਗੇ | ਇਸ ਦੇ ਨਾਲ ਹੀ ਸ਼ੈੱਡਾਂ ਵਿਚ ਪਿਆ ਪਸ਼ੂਆਂ ਦਾ ਸੁੱਕਾ ਚਾਰਾ ਤੂੜੀ ਵਗੈਰਾ ਵੀ ਉਡ ਗਈ ਜਿਹੜੀ ਕਿ ਪਸ਼ੂਆਂ ਵਾਸਤੇ ਸਾਲ ਭਰ ਵਾਸਤੇ ਜਮ੍ਹਾਂ ਕੀਤੀ ਸੀ | ਉਨ੍ਹਾਂ ਦੱਸਿਆ ਕਿ ਕਿਸਮਤ ਨਾਲ ਸੱੈਡ ਅੰਦਰ ਬੱਝੇ ਪਸ਼ੂ ਵਾਲ ਵਾਲ ਬਚ ਗਏ ਅਤੇ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਪਰ ਫਿਰ ਵੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਢਾਈ ਤੋਂ 3 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪਤਾਲਪੁਰੀ ਵਿਖੇ ਤੇਜ਼ ਹਨ੍ਹੇਰੀ ਨਾਲ ਉਸਾਰੀ ਅਧੀਨ ਇਮਾਰਤ ਡਿੱਗੀ <br/> ਅਗਲੀ ਖ਼ਬਰ ਗਲੋਬਲ ਇੰਸਟੀਚਿਊਟਸ 'ਚ ਫਾਰਮਾ-ਡੀ ਕੋਰਸ ਨੂੰ ਪੀ.ਸੀ.ਆਈ. ਵਲੋਂ ਮਿਲੀ ਮਾਨਤਾ-ਡਾਇਰੈਕਟਰ ਬੀ.ਡੀ. ਸ਼ਰਮਾ <br/>
Ad Position 24