04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਪਤਾਲਪੁਰੀ ਵਿਖੇ ਤੇਜ਼ ਹਨ੍ਹੇਰੀ ਨਾਲ ਉਸਾਰੀ ਅਧੀਨ ਇਮਾਰਤ ਡਿੱਗੀ <br/>

Ad Position 21
No active advertisement
ਪਿੰਡ ਪਤਾਲਪੁਰੀ ਵਿਖੇ ਬੀਤੀ ਰਾਤ ਆਏ ਤੇਜ਼ ਹਨੇ੍ਹਰ ਝੱਖੜ ਨਾਲ ਢਹਿ ਢੇਰੀ ਹੋਈ ਬਿਲਡਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ | ਤਸਵੀਰ-ਦਲਵਿੰਦਰ ਸਿੰਘ ਰੰਧਾਵਾ <br/> 12-05-2026
ਕੱਥੂ ਨੰਗਲ, 11 ਮਈ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਪਤਾਲਪੁਰੀ ਵਿਖੇ ਗਰੀਬ ਪਰਿਵਾਰ ਵਲੋਂ ਆਪਣੇ ਰੱਖ ਰਖਾਅ ਦੇ ਸਾਮਾਨ ਲਈ ਬਣਾਈ ਜਾ ਰਹੀ ਬਿਲਡਿੰਗ ਉਸ ਸਮੇਂ ਢਹਿ ਢੇਰੀ ਹੋ ਗਈ ਜਦੋਂ ਬੀਤੀ ਰਾਤ ਆਏ ਹਨ੍ਹੇਰ ਝੱਖੜ ਨੇ ਸੜਕਾਂ ਤੇ ਘਰਾਂ ਵਿਚ ਹੜਕੰਪ ਮਚਾ ਦਿੱਤਾ ਜਿਸ ਨਾਲ ਕਈ ਬਿਲਡਿੰਗਾਂ ਤੇ ਦਰਖਤਾਂ ਨੂੰ ਨੀਹਾਂ ਤੋਂ ਪੁੱਟ ਕੇ ਸੁੱਟ ਦਿੱਤਾ | ਮੌਕੇ ਤੇ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਧਨੀ ਰਾਮ ਵਾਸੀ ਪਿੰਡ ਪਤਾਲਪੁਰੀ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਦੋ ਕਨਾਲ ਰਕਬੇ ਵਿਚ ਆਪਣੇ ਖੇਤੀਬਾੜੀ ਦੇ ਸੰਦਾਂ ਦੇ ਰੱਖ ਰਖਾਅ ਲਈ ਇਕ ਹਾਲ ਤਿਆਰ ਕਰ ਰਿਹਾ ਸੀ ਜਿਸ 'ਤੇ ਕਰੀਬ 15 ਲੱਖ ਰੁਪਏ ਲੱਗ ਚੁੱਕੇ ਸਨ ਅਤੇ ਇਹ ਲਾਈ ਗਈ ਰਕਮ ਉਨ੍ਹਾਂ ਵਲੋਂ ਵਿਆਜ਼ 'ਤੇ ਚੁੱਕ ਕੇ ਲਗਾਈ ਜਾ ਰਹੀ ਸੀ ਪਰ ਉਨ੍ਹਾਂ ਦੀ ਖੁਸ਼ੀ ਉਦੋਂ ਗ਼ਮੀ ਵਿਚ ਬਦਲ ਗਈ ਜਦੋਂ ਬੀਤੀ ਰਾਤ ਤੇਜ਼ ਆਏ ਹਨ੍ਹੇਰ ਝੱਖੜ ਨੇ ਬਿਲਡਿੰਗ ਨੂੰ ਨੀਹਾਂ ਤੋਂ ਪੁੱਟ ਕੇ ਸੁੱਟ ਦਿੱਤਾ ਤੇ ਸਾਰੀ ਬਿਲਡਿੰਗ ਹੀ ਢਹਿ ਢੇਰੀ ਹੋ ਗਈ ਪਰਿਵਾਰ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਸਾਡੇ ਹੋਏ ਨੁਕਸਾਨ ਤੇ ਸਾਡੀ ਭਰਪਾਈ ਕੀਤੀ ਜਾਵੇ | ਇਸ ਸਮੇਂ ਵਿਨੋਦ ਕੁਮਾਰ ਦੀ ਮਾਤਾ ਇਸਰੋ ਦੇਵੀ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਪੁੱਤਰ ਵਲੋਂ ਬਹੁਤ ਮਿਹਨਤ ਕਰਕੇ ਆਪਣੇ ਟਰੈਕਟਰ ਟਰਾਲੀ ਹੋਰ ਸੰਦਾਂ ਲਈ ਇਹ ਬਿਲਡਿੰਗ ਬਣਾਈ ਜਾ ਰਹੀ ਸੀ ਜੋ ਬੀਤੀ ਰਾਤ ਢਹਿ ਢੇਰੀ ਹੋ ਗਈ ਹੈ ਜਿਸ ਕਾਰਨ ਸਾਡੇ ਕੋਲ ਰਹਿਣ ਲਈ ਹੋਰ ਕੋਈ ਆਸਰਾ ਨਹੀਂ ਰਿਹਾ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਕੈਡੇਟ ਕੋਰ ਦਾ ਸਿਖ਼ਲਾਈ ਕੈਂਪ ਲਗਾਇਆ ਅਗਲੀ ਖ਼ਬਰ ਬੀਤੀ ਰਾਤ ਆਏ ਤੂਫਾਨ ਨੇ ਪਿੰਡ ਟਰਪਈ 'ਚ ਮਚਾਈ ਤਬਾਹੀ <br/>
Ad Position 24