21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਂਗਰਸੀ ਆਗੂ ਮਨਜਿੰਦਰ ਸਿੰਘ ਮੰਨਾ ਦੇ ਕਤਲ ਦੀ ਘਟਨਾ ਦੁਖਦਾਈ, ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ-ਡੈਨੀ ਬੰਡਾਲਾ

Ad Position 21
No active advertisement
ਅਜੀਤ ਡੈਸਕ 14-06-2026
ਟਾਂਗਰਾ, 13 ਜੂਨ (ਹਰਜਿੰਦਰ ਸਿੰਘ ਕਲੇਰ)-ਬੀਤੀ ਰਾਤ ਕਾਂਗਰਸੀ ਆਗੂ ਮਨਜਿੰਦਰ ਸਿੰਘ ਮੰਨਾ ਦੇ ਹੋਏ ਕਤਲ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਘਟਨਾ ਕਰਾਰ ਦਿੱਤਾ ਹੈ। ਪਿੰਡ ਜਬੋਵਾਲ ਵਿਖੇ ਮਰਹੂਮ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਗੱਲਬਾਤ ਕਰਦਿਆਂ ਡੈਨੀ ਬੰਡਾਲਾ ਨੇ ਕਿਹਾ ਕਿ ਹਲਕੇ ਵਿਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਅਧਿਆਪਕ ਦੇ ਕਤਲ ਦੀ ਘਟਨਾ ਵੀ ਵਾਪਰੀ ਸੀ, ਜਿਸ ਕਾਰਨ ਲੋਕਾਂ ਵਿਚ ਪਹਿਲਾਂ ਹੀ ਚਿੰਤਾ ਦਾ ਮਾਹੌਲ ਸੀ। ਹੁਣ ਮਨਜਿੰਦਰ ਸਿੰਘ ਮੰਨਾ ਦੇ ਕਤਲ ਨੇ ਇਲਾਕੇ ਦੇ ਲੋਕਾਂ ਨੂੰ ਹੋਰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਹਲਕੇ ਦੇ ਮੰਤਰੀ ਜੇਕਰ ਲੋਕਾਂ ਨੂੰ ਇਨਸਾਫ ਨਹੀਂ ਦਵਾ ਸਕਦੇ ਤਾਂ ਆਪਣੀ ਜ਼ਿੰਮੇਵਾਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਾਨੂੰਨ ‘ਤੇ ਭਰੋਸਾ ਕਾਇਮ ਰੱਖਣ ਲਈ ਅਪਰਾਧੀਆਂ ਖ਼ਿਲਾਫ਼ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਬਹੁਤ ਜ਼ਰੂਰੀ ਹੈ। ਇਹ ਮੌਕੇ ਜਗਰੂਪ ਸਿੰਘ ਰੂਬੀ, ਕਸ਼ਮੀਰ ਸਿੰਘ ਜਾਣੀਆਂ ਤੇ ਹਰਜੀਤ ਸਿੰਘ ਬੰਡਾਲਾ, ਸਾਬਕਾ ਚੇਅਰਮੈਨ, ਮਲਕੀਤ ਸਿੰਘ ਸਰਜਾ, ਮਨਜੀਤ ਸਿੰਘ ਚੌਹਾਨ ਬਲਾਕ ਸੰਮਤੀ ਮੈਂਬਰ, ਸੁਰੇਸ਼ ਟਾਂਗਰੀ, ਕਸ਼ਮੀਰ ਸਿੰਘ ਕਾਲਾ ਮਹਿਤਾ, ਲਾਡੀ ਤਲਵੰਡੀ, ਰਣਜੀਤ ਸਿੰਘ ਰਾਣਾ ਜੰਡ, ਦਿਲਬਾਗ ਸਿੰਘ ਜੌਹਲ, ਗੁਰਪਾਲ ਸਿੰਘ ਚੌਹਾਨ, ਵਿਕੀ ਕੋਟਲਾ, ਲਾਲੀ ਜੋਧਾ ਨਗਰੀ, ਜੋਗਾ ਸਿੰਘ, ਸ਼ਮਸ਼ੇਰ ਸਿੰਘ, ਸਰਪੰਚ ਪਰਮਜੀਤ ਸਿੰਘ, ਗੁਰਪ੍ਰੀਤ ਬੰਡਾਲਾ, ਡਾ. ਲਖਵਿੰਦਰ ਸਿੰਘ, ਬਾਵਾ ਹੁੰਦਲ, ਹਰਜਿੰਦਰ ਸਿੰਘ ਮਹਿਤਾ, ਅਰਸ਼ਦੀਪ ਸਿੰਘ ਖੇਲਾ , ਦਲਜੀਤ ਸਿੰਘ, ਡਾ. ਕੈਪਟਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰਿਆ ਰਾਵੀ ਨਜ਼ਦੀਕ ਧੁੱਸੀ ਬੰਨ੍ਹਾਂ ਦਾ ਵਿਧਾਇਕ ਧਾਲੀਵਾਲ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਯੋਗ ਮਹਿਲਾਵਾਂ ਨੂੰ 1 ਜੂਨ ਤੋਂ ਮਿਲੇਗੀ ਮਹੀਨਾਵਾਰ ਆਰਥਿਕ ਸਹਾਇਤਾ-ਈ.ਟੀ.ਓ.
Ad Position 24