07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਸਬਾ ਰਮਦਾਸ ਤੇ ਆਸ-ਪਾਸ ਦੇ ਖੇਤਰ ’ਚ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 19-06-2026

ਰਮਦਾਸ, 18 ਜੂਨ (ਜਸਵੰਤ ਸਿੰਘ ਵਾਹਲਾ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਸਬਾ ਰਮਦਾਸ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਭਾਈ ਸੁੱਖਾ) ਜੀ, ਗੁਰਦੁਆਰਾ ਕਿਸ਼ਨ ਕੰਵਰ ਤਲਾਬ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਕਥਾ ਵਾਚਕ ਭਾਈ ਨਿਰਮਲ ਸਿੰਘ ਵਲੋਂ ਸੰਗਤਾਂ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਬਾਰੇ ਵਿਸਥਾਰ ਪੂਰਵਕ ਜਾਣੂੰ ਕਰਵਾਇਆ ਗਿਆ। ਸੰਗਤਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ‘ਚ ਵੱਡੀ ਗਿਣਤੀ ‘ਚ ਨਤਮਸਤਕ ਹੋ ਕੇ ਹਾਜ਼ਰੀ ਭਰੀ। ਇਸ ਸਮੇਂ ਸੰਗਤਾਂ ਦੇ ਛਕਣ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮੈਨੇਜਰ ਪ੍ਰਗਟ ਸਿੰਘ ਤੇੜਾ, ਇੰਸ: ਜਸਬੀਰ ਸਿੰਘ, ਮੀਤ ਮੈਨੇਜਰ ਅਮਨਦੀਪ ਸਿੰਘ, ਗੁਰਦੁਆਰਾ ਤਪ ਅਸਥਾਨ ਦੇ ਇੰਚਾ: ਕੁਲਵਿੰਦਰ ਸਿੰਘ, ਗ੍ਰੰਥੀ ਗੁਰਦੀਪ ਸਿੰਘ, ਕਥਾ ਵਾਚਕ ਪਲਵਿੰਦਰ ਸਿੰਘ, ਹਰਪਾਲ ਸਿੰਘ ਅਜਨਾਲਾ, ਸਵਿੰਦਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਖਤਰਾਏ ਕਲਾਂ, ਸ਼ਮਸ਼ੇਰ ਸਿੰਘ ਝੰਗੀ, ਤਜਿੰਦਰ ਸਿੰਘ ਸਾਹਪੁਰ, ਗੁਰਵਿੰਦਰ ਸਿੰਘ ਆਰ. ਕੇ., ਜਸਬੀਰ ਸਿੰਘ, ਕੁਲਜੀਤ ਸਿੰਘ, ਜਸਪਿੰਦਰ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ, ਲੱਕੀ ਰਮਦਾਸ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਇਸੇ ਤਰ੍ਹਾਂ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ, ਘੋਨੇਵਾਹਲਾ, ਮਾਛੀਵਾਹਲਾ, ਜੱਟਾ, ਪਸ਼ੀਆ, ਕੋਟਗੁਰਬਖਸ਼, ਨਿੱਸੋਕੇ, ਸਿੰਘੋਕੇ, ਪੰਜਗਰਾਈਆਂ, ਘੁੰਮਰਾਏ, ਨੰਗਲ ਸੋਹਲ, ਮਹਿਮਦ ਮੰਦਰਾਂਵਾਲਾ, ਪੰਡੋਰੀ, ਕਤਲੇ, ਧੰਗਾਈ, ਅਵਾਣ, ਝੁੱਗੀਆਂ ਵਿਖੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਸੰਗਤਾਂ ਦੇ ਛਕਣ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਵਲੋਂ ਪ੍ਰੇਮ ਸਿੰਘ ਭੰਗਾਲੀ ਐੱਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਅਜਨਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24