10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗ੍ਰਾਮ ਪੰਚਾਇਤ ਨੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਸਰਪੰਚ ਰੰਧਾਵਾ

Ad Position 21
No active advertisement
ਅਜੀਤ ਡੈਸਕ 21-06-2026

ਜੈਂਤੀਪੁਰ, 20 ਜੂਨ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਸਹਿਣੇਵਾਲੀ ਦੀ ਸਮੂਹ ਪੰਚਾਇਤ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਵਿਚ ਕਈ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ ਜਿਸ ਤਹਿਤ ਪੰਚਾਇਤੀ ਜ਼ਮੀਨ ‘ਤੇ ਕਈ ਪਰਿਵਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਦੇ ਸੰਬੰਧੀ ਪਿੰਡ ਦੀ ਸਰਪੰਚ ਰਜਵਿੰਦਰ ਕੌਰ ਰੰਧਾਵਾ ਤੇ ਸਮੂਹ ਗ੍ਰਾਮ ਪੰਚਾਇਤ ਸਹਿਣੇਵਾਲੀ ਤੇ ਹੋਰ ਮੋਹਤਬਰਾਂ ਵਲੋਂ ਬੀ ਡੀ. ਪੀ. �. ਅਮਨਦੀਪ ਸਿੰਘ ਮੰਨਣ ਨੂੰ ਲਿਖਤੀ ਦਰਖਾਸਤ ਦੇ ਕੇ ਉਨ੍ਹਾਂ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ, ਜਿਸ ‘ਤੇ ਤੁਰੰਤ ਬਲਾਕ ਦਫ਼ਤਰ ਮਜੀਠਾ ਵਲੋਂ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਤੇ ਪਿੰਡ ਸਹਿਣੇਵਾਲੀ ਵਿਖੇ ਆਪਣੇ ਅਧਿਕਾਰੀਆਂ ਨੂੰ ਭੇਜ ਕੇ ਨਾਲ ਪੁਲਿਸ ਥਾਣਾ ਕੱਥੂਨੰਗਲ ਤੋਂ ਪੁਲਿਸ ਫੋਰਸ ਭੇਜ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਜੇ. ਸੀ. ਬੀ. ਮਸ਼ੀਨ ਨਾਲ ਕਬਜ਼ਾ ਹਟਾਇਆ ਗਿਆ ਜਿਹੜੀ ਧਿਰ ਮੱਸਾ ਸਿੰਘ ਵਲੋਂ ਲਿਖਤੀ 7 ਦਿਨ ਦਾ ਸਮਾਂ ਲਿਆ ਸੀ ਉਨ੍ਹਾਂ ਵਲੋਂ ਕਬਜ਼ਾ ਨਹੀਂ ਛੱਡਿਆ ਸੀ ਜਿਸ ਨੂੰ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ‘ਚ ਕਬਜ਼ਾ ਹਟਾਇਆ ਗਿਆ। ਇਸ ਮੌਕੇ ਪੰਚਾਇਤ ਸੈਕਟਰੀ ਲਲਿਤ ਕੁਮਾਰ, ਐੱਸ. ਆਈ. ਨਰਿੰਦਰ ਸਿੰਘ, ਨਰਿੰਦਰ ਸਿੰਘ ਜੇ. ਪੀ., ਅਰਬਿੰਦਰ ਸਿੰਘ ਰੰਧਾਵਾ, ਜਥੇ. ਗੁਰਮੀਤ ਸਿੰਘ, ਕਰਮਜੀਤ ਕੌਰ ਪੰਚ, ਪਰਮਜੀਤ ਕੌਰ ਭਗਤ, ਬਲਵਿੰਦਰ ਕੌਰ ਪੰਚ, ਗੁਰਮੀਤ ਸਿੰਘ, ਸੁਰਜੀਤ ਸਿੰਘ ਥਾਣੇਦਾਰ, ਕੇਵਲ ਕ੍ਰਿਸ਼ਨ, ਤਰਸੇਮ ਰਾਜ, ਪੰਚ ਅੰਗਰੇਜ਼ ਸਿੰਘ, ਸੰਦੀਪ ਸਿੰਘ ਪੰਚ, ਲਵ ਭੱਟੀ, ਗੁਲਜ਼ਾਰ ਸਿੰਘ ਫੌਜੀ, ਏ. ਐੱਸ. ਆਈ. ਬਿਕਰਮਜੀਤ ਸਿੰਘ ਉੱਪਲ, ਕਸ਼ਮੀਰ ਸਿੰਘ, ਟੀ. ਟੀ. ਪ੍ਰਧਾਨ, ਪ੍ਰੇਮ ਸਿੰਘ ਬਿੱਟੂ, ਲਖਵਿੰਦਰ ਸਿੰਘ ਰੇਲਵੇ, ਜੱਸ ਡਰਾਈਵਰ, ਜਥੇ ਦਰਸ਼ਨ ਸਿੰਘ ਦੇਸ਼ਾ ਸਿੰਘ ਸ਼ਾਹ, ਬੀਰਾ ਭਗਤ, ਸੁੱਖਾ ਭਗਤ ਹੋਰ ਪਿੰਡ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇਫ਼ਕੋ ਵਲੋਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਸਹਿਕਾਰੀ ਸਭਾ ਸਕੱਤਰ ਗੋਪਾਲ ਸਿੰਘ ਸ... ਅਗਲੀ ਖ਼ਬਰ 45 ਦਿਨ ਪਹਿਲਾਂ ਦਿੱਤੀ ਦਰਖ਼ਸਤ ’ਤੇ ਕਾਰਵਾਈ ਨਾ ਕਰਨ ’ਤੇ ਵਾਲਮੀਕਿ ਭਾਈਚਾਰੇ ’ਚ ਰੋਸ
Ad Position 24