ਬਠਿੰਡਾ, 26 ਜੂਨ (ਅਵਤਾਰ ਸਿੰਘ ਕੈਂਥ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਸ਼ੈਸਨ ਜੱਜ ਸੀ ਜੇ ਐਮ ਬਲਜਿੰਦਰ ਕੌਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨੈਸ਼ਨਲ ਦਿਵਸ ਨਸ਼ਿਆਂ ਵਿਰੁੱਧ ਮਨਾਉਣ ਸਮੇਂ ਐਸ ਡੀ ਐਮ ਦਫ਼ਤਰ ਵਿਚ ਪੀਐਲੳ ਸ਼ਸ਼ੀ ਸਿੱਕਾ ਵਲੋ ਸਮਾਜ ’ਚ ਫੈਲ ਰਹੀਆਂ ਬੁਰਾਈਆਂ ਨਾਲਸਾ ਸਕੀਮਾਂ,ਔਰਤਾਂ ਨੂੰ ਬਰਾਬਰ ਹੱਕਾਂ ਬਾਰੇ ਵਿਸ਼ੇਸ਼ ਕਾਨੂੰਨੀ ਸਾਖ਼ਰਤਾ ਅਤੇ ਜਾਗਰੂਕਤਾ ਕੈਂਪ ਅਧੀਨ ਸੀਨੀਅਰ ਸਿਟੀਜ਼ਨਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਨ੍ਹਾਂ ਟੋਲ ਮੁਫ਼ਤ ਨੰਬਰ ਦਿੱਤੇ ਗਏ ਜੋ ਜ਼ਰੂਰਤ ਪੈਣ ਸਮੇਂ ਕਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾਵੇ।