06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਠੇਕੇਦਾਰ ਅਤੇ ਦੁਕਾਨਦਾਰਾਂ ਦਰਮਿਆਨ ਆਮ ਸਹਿਮਤੀ ਬਣਨ ਪਿੱਛੋਂ ਬਾਜ਼ਾਰ ਵਿਚ ਸੁੰਦਰੀਕਰਨ ਦੇ ਵਿਕਾਸ ਕੰਮ ਸ਼ੁਰੂ ਹੋਏ

Ad Position 21
No active advertisement
ਅਜੀਤ ਡੈਸਕ 28-06-2026
ਬਾਬਾ ਬਕਾਲਾ ਸਾਹਿਬ, 27 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇ 350 ਸਾਲਾ ਦਿਵਸ ਨੂੰ ਸਮਰਪਿਤ, ਪੰਜਾਬ ਸਰਕਾਰ ਵਲੋਂ ਇਤਿਹਾਸਕ ਨਗਰ ਵਿਖੇ ਮੇਨ ਬਾਜ਼ਾਰ ਦੇ ਸੁੰਦਰੀਕਰਨ ਲਈ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜੂਰ ਹੋਏ ਸਨ, ਪਰ ਜਦੋਂ ਬਾਜ਼ਾਰ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਇੱਥੇ ਸੜਕ ‘ਤੇ ਲਾਉਣ ਲਈ ਪੁੱਜੀਆਂ ਇੰਟਰਲਾਕ ਟਾਇਲਾਂ ਸਮੇਤ ਮਾੜਾ ਮਟੀਰੀਅਲ ਵਰਤਣ ‘ਤੇ ਸਥਾਨਕ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ । ਇਸ ਦੌਰਾਨ ਸਥਾਨਕ ਦੁਕਾਨਦਾਰਾਂ ਨੇ ਜਿੱਥੇ ਪੁੱਜੇ ਮਟੀਰੀਅਲ ਨੂੰ ਲਾਉਣ ਤੋਂ ਰੋਕ ਦਿੱਤਾ ਗਿਆ ਸੀ, ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵੀ ਸਥਾਨਕ ਦੁਕਾਨਦਾਰਾਂ ਦੇ ਹੱਕ ਵਿਚ ਨਿੱਤਰ ਆਈਆਂ ਸਨ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਗੁਰੂ ਬਾਜ਼ਾਰ ਵਿਚ ਚੰਗਾ ਮਟੀਰੀਅਲ ਨਾ ਲੱਗਾ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਨੂੰ ਮੱਦੇਨਜ਼ਰ ਰੱਖਦਿਆਂ ਸਥਾਨਕ ਨਗਰ ਪੰਚਾਇਤ ਦੇ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਸ਼ਾਸਨ ਦੀ ਸਥਾਨਕ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਹੋਈ, ਜਿਸ ਵਿਚ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਪੁਰਾਣਾ ਮਟੀਰੀਅਲ, ਜਿਸ ‘ਤੇ ਇਤਰਾਜ ਕੀਤਾ ਜਾ ਰਿਹਾ ਹੈ, ਇੱਥੋਂ ਵਾਪਸ ਕੀਤਾ ਜਾਵੇਗਾ ਅਤੇ ਵਧੀਆ ਮਟੀਰੀਅਲ ਲਿਆਕੇ ਬਹੁਤ ਜਲਦ ਹੀ ਗੁਰੂ ਬਾਜ਼ਾਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਵੀ ਮੇਨ ਬਾਜ਼ਾਰ ਵਿਚ ਪ੍ਰਸ਼ਾਸਨ ਵਲੋਂ ਸੰਬੰਧਿਤ ਠੇਕੇਦਾਰ, ਦੁਕਾਨਾਦਰਾਂ ਅਤੇ ਮੁਹਤਬਰਾਂ ਵਿਚ ਇਸ ਗੱਲ ਦੀ ਸਹਿਮਤੀ ਬਣੀ ਕਿ ਗੁਰੂ ਬਾਜ਼ਾਰ ਵਿਚ ਅੱਛੇ ਮਟੀਰੀਅਲ ਦੀ ਹੀ ਵਰਤੋਂ ਹੋਵੇਗੀ। ਠੇਕੇਦਾਰ ਰੋਹਿਤ ਕੁੰਦਰਾ ਨੇ ਗੁਰੂ ਘਰ ਦੇ ਸਾਹਮਣੇ ਖਲੋਕੇ ਕਿਹਾ ਕਿ ਇਹ ਗੁਰੂ ਸਾਹਿਬ ਦੀ ਵਰੋਸਾਈ ਪਵਿੱਤਰ ਨਗਰੀ ਹੈ ਅਤੇ ਮੇਰੀ ਇੱਛਾ ਹੈ ਕਿ ਇਸ ਬਾਜ਼ਾਰ ਨੂੰ ਖੂਬਸੂਰਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੁੰਦਰੀਕਰਨ ਯੋਜਨਾ ਵਿਚ ਸੜਕ ਦੇ ਵਿਚਕਾਰ ਫੁੱਲਦਾਰ ਬੂਟੇ ਲਾਏ ਜਾਣ, ਗੁਰਬਾਣੀ ਸਰਵਣ ਲਈ ਸਪੀਕਰ ਅਤੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ। ਇਸ ਮੌਕੇ ਬਾਜ਼ਾਰ ਵਾਸੀਆਂ ਨੇ ਇਤਰਾਜ ਵੀ ਉਤਠਾਇਆ ਕਿ ਕਿਤੇ ਬਾਜ਼ਾਰ ਦੀ ਚੌੜਾਈ 55 ਫੁੱਟ ਹੈ ਤੇ ਕਿਤੇ 54 ਫੁੱਟ ਹੈ, ਇਸ ਲਈ ਸਾਰਿਆਂ ਦੀ ਚੌੜਾਈ ਬਰਾਬਰ ਕੀਤੀ ਜਾਵੇ, ਇਸ ‘ਤੇ ਬਾਜ਼ਾਰ ਵਾਸੀਆਂ ‘ਚ ਸਹਿਮਤੀ ਬਣੀ ਕਿ ਦੁਕਾਨਾਂ ਦੇ ਦੋਨੋਂ ਪਾਸੇ 2-2 ਫੁੱਟ ਛੱਡਕੇ ਕੰਮ ਸ਼ੁਰੂ ਕੀਤਾ ਜਾਵੇਗਾ। ਜੈਕਾਰਿਆਂ ਦੀ ਗੂੰਜ ਵਿਚ ਸਥਾਨਕ ਗੁਰੂ ਬਾਜ਼ਾਰ ਦਾ ਵਿਕਾਸ ਕਾਰਜ ਸ਼ੁਰੂ ਹੋਇਆ। ਇਸ ਮੌਕੇ ਸਾ: ਸਰਪੰਚ ਸਰਬਜੀਤ ਸਿੰਘ ਸੰਧੂ, ਬਲਕਾਰ ਸਿੰਘ ਬੱਲਾ, ਤੇਜਿੰਦਰ ਸਿੰਘ ਸੰਧੂ, ਬਲਸ਼ਰਨ ਸਿੰਘ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਮੰਤਰੀ ਈ. ਟੀ. ਓ. ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਕਿਸਾਨ ਆਗੂ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ ਹੋਈ
Ad Position 24
No active advertisement