ਚੋਗਾਵਾਂ, 30 ਜੂਨ (ਗੁਰਵਿੰਦਰ ਸਿੰਘ ਕਲਸੀ)-ਹਾਸ਼ੀਆ ਲੋਕ ਦਲ (ਗ਼ੈਰ ਰਾਜਨੀਤਿਕ) ਦੀ ਮੀਟਿੰਗ ਪਿੰਡ ਕੋਟਲਾ ਦਲ ਸਿੰਘ ਵਿਖੇ ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਅਤੇ ਸਕੱਤਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਰਬ ਸੰਮਤੀ ਨਾਲ ਪਿੰਡ ਦੀ ਇਕਾਈ ਦੀ ਚੋਣ ਹੋਈ, ਜਿਸ ਵਿਚ ਪਿੰਡ ਦੀ ਇਕਾਈ ਦੇ ਜਨਰਲ ਸਕੱਤਰ ਮੋਨੂੰ ਸਿੰਘ, ਪ੍ਰਧਾਨ ਕੁਲਜੀਤ ਸਿੰਘ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਰਾਜ ਕੌਰ ਨੂੰ ਚੁਣਿਆ ਗਿਆ। ਉਕਤ ਅਹੁਦੇਦਾਰਾਂ ਤੋਂ ਇਲਾਵਾ ਗੁਰਦੇਵ ਸਿੰਘ, ਕਰਮਜੀਤ ਸਿੰਘ, ਗੁਰਮੇਜ ਸਿੰਘ, ਰਾਜਵੀਰ ਸਿੰਘ, ਹਰਭਜਨ ਸਿੰਘ, ਲਵਪ੍ਰੀਤ ਸਿੰਘ, ਸੁਖਬੀਰ ਸਿੰਘ, ਮਨਦੀਪ ਸਿੰਘ, ਗੁਲਜਾਰ ਸਿੰਘ, ਮੇਜਰ ਸਿੰਘ, ਗਿਆਨ ਕੌਰ, ਪ੍ਰਕਾਸ਼ ਕੌਰ, ਮਨਜੀਤ ਕੌਰ, ਪੂਜਾ ਕੌਰ ਆਦਿ ਪਿੰਡ ਦੀ ਕਮੇਟੀ ਦੇ ਮੈਂਬਰ ਚੁਣੇ ਗਏ। ਚੁਣੇ ਹੋਏ ਅਹੁਦੇਦਾਰਾਂ ਨੂੰ ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਅਤੇ ਰਣਜੀਤ ਸਿੰਘ ਰਾਣਾ ਨੇ ਸਨਮਾਨਿਤ ਕੀਤਾ। ਇਸ ਮੌਕੇ ਧਰਮ ਤਬਦੀਲੀ ਦੇ ਨੁਕਸਾਨ, ਜਾਨ ਲੇਵਾ ਨਸ਼ਿਆਂ ਤੋਂ ਨਸਲ ਨੂੰ ਬਚਾਉਣਾ, ਐੱਸ. ਜੀ. ਪੀ. ਸੀ. ਵਿਚ ਪਛੜੀਆਂ ਜਾਤੀਆਂ ਨੂੰ ਉਨ੍ਹਾਂ ਦੀ ਗਿਣਤੀ ਮੁਤਾਬਕ ਨੁਮਾਇੰਦਗੀ ਲੈਣ ਅਤੇ ਪਿੰਡ ਪੱਧਰ ਦੇ ਆਪਣੇ ਮਸਲੇ ਆਪ ਹੱਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਹਾਸ਼ੀਆ ਲੋਕ ਦਲ ਵਲੋਂ ਪਿੰਡ ਕੋਟਲਾ ਦਲ ਸਿੰਘ ਦੀ ਟੀਮ ਦਾ ਗਠਨ
ਅਜੀਤ ਡੈਸਕ
01-07-2026