ਅੰਮ੍ਰਿਤਸਰ, 1 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਸੁਰਿੰਦਰ ਕੁਮਾਰ ਬੈਂਸ ਚੀਫ ਇੰਜੀਨੀਅਰ ਬਾਰਡਰ ਜ਼ੋਨ ਪੀ. ਐੱਸ. ਪੀ. ਸੀ. ਐੱਲ. ਨਾਲ ਸਫਲ ਮੀਟਿੰਗ ਕੀਤੀ। ਮੀਟਿੰਗ ‘ਚ ਬੱਲ ਕਲਾਂ ਖੇਤਰ ਦੀਆਂ ਸਨਅਤੀ ਇਕਾਈਆਂ ਨੂੰ ਪ੍ਰਭਾਵਿਤ ਕਰਨ ਵਾਲੇ ਪੰਜ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਹੋਈ। ਚੀਫ ਇੰਜੀਨੀਅਰ ਨੇ ਤੁਰੰਤ ਨੋਟਿਸ ਲੈਂਦਿਆਂ ਮੌਕੇ ‘ਤੇ ਹੀ ਰੁੱਖਾਂ ਕਾਰਨ ਫਾਲਟ ਰੋਕਣ ਲਈ 1-2 ਦਿਨਾਂ ‘ਚ ਕੰਡਕਟਰ ਬਦਲ ਕੇ ਕੇਬਲ ਪਾਉਣ ਦੇ ਨਿਰਦੇਸ਼, ਪੰਡੋਰੀ-ਲਬਾਣਾ ਫੀਡਰ ‘ਚ ਤੁਰੰਤ ਮੁਰੰਮਤ ਅਤੇ ਕੰਡਕਟਰ ਬਦਲਣ ਦੇ ਹੁਕਮ, ਬੱਲ ਕਲਾਂ ਗਿੱਲ ਫਾਰਮ ‘ਚ ਨਵੇਂ ਸਬ-ਸਟੇਸ਼ਨ ਦੇ ਕੰਮ ਨੂੰ ਸ਼ੁਰੂ ਕਰਨ, ਸਟਾਫ ਦੀ ਕਮੀ ਨੂੰ ਪੂਰਾ ਕਰਨ ਅਤੇ 7-8 ਘੰਟੇ ਦੇ ਪਾਵਰ ਕੱਟ ਤੋਂ ਬਚਣ ਲਈ ਸਪੇਅਰ ਕੇਬਲ ਬਾਕਸ ਤੁਰੰਤ ਬਦਲਣ ਦੇ ਹੁਕਮ ਜਾਰੀ ਕੀਤੇ। ਸੁਰਿੰਦਰ ਕੁਮਾਰ ਬੈਂਸ ਨੇ ਭਰੋਸਾ ਦਿੱਤਾ ਕਿ ਸਾਰੇ ਕੰਮ 15 ਦਿਨਾਂ ‘ਚ ਪੂਰੇ ਕਰ ਦਿੱਤੇ ਜਾਣਗੇ। ਪ੍ਰਗਤੀ ਦੀ ਸਮੀਖਿਆ ਲਈ 15 ਜੁਲਾਈ 2026 ਨੂੰ ਅਗਲੀ ਮੀਟਿੰਗ ਤੈਅ ਕੀਤੀ ਗਈ ਹੈ।