ਅਜਨਾਲਾ, 5 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਮਹਾਨ ਤਪੱਸਵੀ ਸੰਤ ਬਾਬਾ ਜਵੰਦ ਸਿੰਘ ਦੀ ਸਾਲਾਨਾ ਬਰਸੀ ਮੌਕੇ ਗੁਰਦੁਆਰਾ ਸੰਤਸਰ ਸਾਹਿਬ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਸਮੂਹ ਏਅਰਲਾਈਨਜ਼ ਅਤੇ ਗਰਾਊਂਡ ਹੈਂਡਲਿੰਗ ਸਟਾਫ਼ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਲੰਗਰ ਲਗਾਇਆ ਗਿਆ । ਇਸ ਮੌਕੇ ਭਾਈ ਗੁਰਦੀਪ ਸਿੰਘ (ਏਅਰਪੋਰਟ ਵਾਲੇ), ਕੰਵਲਜੀਤ ਸਿੰਘ ਮੈਨੇਜਰ ਏਅਰ ਏਸ਼ੀਆ ਏਅਰਲਾਈਨਜ਼), ਅਨਮੋਲਦੀਪ ਸਿੰਘ ਮੈਨੇਜਰ/ਡਾਇਰੈਕਟਰ, ਈਟ/ਫਲਾਈ, ਅਮਰੀਕ ਸਿੰਘ ਡਿਊਟੀ ਅਫ਼ਸਰ ਏ.ਆਈ.ਏ.ਈ.ਐੱਸ.ਐੱਲ., ਪਰਮਿੰਦਰ ਸਿੰਘ, ਸਮਿੱਤਰ ਸਿੰਘ, ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਸਾਹਿਬ ਸਿੰਘ ਸਮੇਤ ਸਮੂਹ ਏਅਰਲਾਈਨਜ਼ ਅਤੇ ਗਰਾਊਂਡ ਹੈਂਡਲਿੰਗ ਸਟਾਫ਼ ਨੇ ਨਿਮਰਤਾ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।
ਬਾਬਾ ਜਵੰਦ ਸਿੰਘ ਦੀ ਸਾਲਾਨਾ ਬਰਸੀ ਮੌਕੇ ਏਅਰਪੋਰਟ ’ਤੇ ਸੰਗਤਾਂ ਲਈ ਲਗਾਇਆ ਲੰਗਰ
ਅਜੀਤ ਡੈਸਕ
06-07-2026