ਬਾਬਾ ਬਕਾਲਾ ਸਾਹਿਬ, 5 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਰੰਧਾਵਾ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ, ਹਲਕਾ ਇੰਚਾਰਜ ਤੇ ਸਾ: ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਲਕੇ ਦੇ ਸਮੂਹ ਸਰਕਲਾਂ ’ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ, ਉਥੇ ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਹੈ, ਨੂੰ ਮਜ਼ਬੂਤ ਕਰਨ ਲਈ ਯੂਥ ਵਿੰਗ ਦੇ ਵੀ ਅਹੁਦੇਦਾਰ ਨਿਯੁਤਕ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਪਿੰਡ ਵਡਾਲਾ ਕਲਾਂ ਤੋਂ ਸੀਨੀ: ਆਗੂ ਮਾਸਟਰ ਕੁਲਵੰਤ ਸਿੰਘ ਦੇ ਸਪੁੱਤਰ ਗੁਰਸਾਹਿਬ ਸਿੰਘ ਵਡਾਲਾ ਨੂੰ ਸਰਕਲ ਵਡਾਲਾ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਹਲਕਾ ਪ੍ਰਧਾਨ ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਨਵ ਨਿਯੁਕਤ ਪ੍ਰਧਾਨ ਗੁਰਸਾਹਿਬ ਨੇ ਕਿਹਾ ਕਿ ਉਹ ਦਿੱਤੀ ਹੋਈ ਸੇਵਾ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਤਰਸੇਮ ਸਿੰਘ ਪਹਿਲਵਾਨ ਸਰਕਲ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਇਸਤਰੀ ਵਿੰਗ, ਬਲਵਿੰਦਰ ਸਿੰਘ ਚੀਮਾ ਵੜੈਚ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਮੈਂਬਰ ਅਜੀਤ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਮੰਗਲ ਸਿੰਘ, ਗੁਰਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਦਵਿੰਦਰ ਸਿੰਘ, ਵੀਰ ਸਿੰਘ, ਪੱਪੂ ਸੇਠ, ਅਮਰੀਕ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ ਵਡਾਲਾ, ਰਛਪਾਲ ਸਿੰਘ, ਬਲਦੇਵ ਸਿੰਘ, ਕਾਲਾ ਸਿੰਘ, ਮਾਸਟਰ ਮੰਨਾ, ਜਸਵੰਤ ਸਿੰਘ ਮੈਂਬਰ, ਬੋਹੜ ਸਿੰਘ, ਮੈਂਬਰ ਪ੍ਰਤਾਪ ਸਿੰਘ, ਅਮਰਜੀਤ ਸਿੰਘ ਅਕਾਊਟੈਂਟ, ਕੌਂਸਲਰ ਕਰਮ ਸਿੰਘ, ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ ਲੱਖੂਵਾਲ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ ਸਮੇਤ ਵੱਡੀ ਗਿਣਤੀ ’ਚ ਯੂਥ ਆਗੂ ਹਾਜ਼ਰ ਸਨ ।
ਜਥੇਦਾਰ ਜਲਾਲ ਉਸਮਾ ਨੇ ਗੁਰਸਾਹਿਬ ਸਿੰਘ ਨੂੰ ਯੂਥ ਅਕਾਲੀ ਦਲ (ਬ) ਸਰਕਲ ਵਡਾਲਾ ਦਾ ਪ੍ਰਧਾਨ ਥਾਪਿਆ
ਅਜੀਤ ਡੈਸਕ
06-07-2026