05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਗੁਰਦੁਆਰਾ ਬਾਬਾ ਟਹਿਲ ਦਾਸ ਜੀ ਪਿੰਡ ਬਲਸਰਾਏ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 06-07-2026

ਬਾਬਾ ਬਕਾਲਾ ਸਾਹਿਬ, 5 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਨੇੜਲੇ ਪਿੰਡ ਬਲਸਰਾਏ ਵਿਖੇ ਸਥਿਤ ਗੁਰਦੁਆਰਾ ਬਾਬਾ ਟਹਿਲ ਦਾਸ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਦੌਰਾਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਪਰੰਤ ਭਾਈ ਘਨੱਈਆ ਜੀ ਸੰਗੀਤ ਅਕੈਡਮੀ ਬਲਸਰਾਏ ਦੇ ਰਾਗੀ ਜਥੇ, ਭਾਈ ਗੁਰਸੇਵਕ ਸਿੰਘ, ਭਾਈ ਭਾਵਨਪ੍ਰੀਤ ਸਿੰਘ ਨੂਰ, ਬਲਸਰਾਏ ਦੀਆਂ ਬੀਬੀਆਂ ਦਾ ਕਵੀਸ਼ਰੀ ਜਥਾ ਅਤੇ ਭਾਈ ਗੁਰਪ੍ਰੀਤ ਸਿੰਘ, ਭਾਈ ਧੰਨਾ ਸਿੰਘ ਗੁਲਸ਼ਨ, ਭਾਈ ਅਮਰਜੀਤ ਸਿੰਘ ਰਤਨਗੜ, ਭਾਈ ਸੁਖਜਿੰਦਰ ਸਿੰਘ ਸਠਿਆਲਾ, ਭਾਈ ਸਵਰਨ ਸਿੰਘ ਭੌਰ ਦੇ ਕਵੀਸ਼ਰੀ ਜਥੇ ਅਤੇ ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ ਆਦਿ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਪ੍ਰਮਜੀਤ ਸਿੰਘ, ਕਮੇਟੀ ਮੈਂਬਰ ਲਖਵਿੰਦਰ ਸਿੰਘ, ਭਗਵਾਨ ਸਿੰਘ, ਹਰਬੰਸ ਸਿੰਘ ਭਜਨ ਸਿੰਘ, ਹਰਦੇਵ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਅਰਸ਼ ਬੱਲ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਵਿਸ਼ਾਲਦੀਪ ਸਰਾਏ, ਗਿਆਨੀ ਸੰਤੋਖ ਸਿੰਘ, ਜ: ਕੁਲਦੀਪ ਸਿੰਘ ਨੰਬਰਦਾਰ ਕੁਲਵੰਤ ਸਿੰਘ, ਆਦਿ ਅਤੇ ਹੋਰ ਸੰਗਤਾਂ ਨੇ ਹਾਜ਼ਰੀ ਭਰੀ ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਵਲੋਂ ਏ.ਆਈ. ਨੂੰ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਬਣਾਉਣ ਦਾ ਐਲਾਨ ਅਗਲੀ ਖ਼ਬਰ ਅਨਿਲ ਕੁਮਾਰ ਲੱਕੀ ਪਰਿਵਾਰ ਸਮੇਤ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ(ਬ) ’ਚ ਸ਼ਾਮਿਲ
Ad Position 24
No active advertisement