05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਵਲੋਂ ਏ.ਆਈ. ਨੂੰ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਬਣਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-07-2026

ਮਾਨਾਂਵਾਲਾ, 5 ਜੁਲਾਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਨੇ ਸਾਲ 2026 ਦੇ ਦਾਖਲਾ ਸੈਸ਼ਨ ਤੋਂ ਆਪਣੇ ਸਾਰੇ ਅਕਾਦਮਿਕ ਪ੍ਰੋਗਰਾਮਾਂ ’ਚ ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਨੂੰ ਪਾਠਕ੍ਰਮ ਦਾ ਅਹਿਮ ਹਿੱਸਾ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਭਵਿੱਖ ਕੇਂਦ੍ਰਿਤ ਸਿੱਖਿਆ ਦੇਣ ਨੂੰ ਤਰਜੀਹ ਦਿੱਤੀ ਜਾਵੇ । ਇਹ ਪ੍ਰਗਟਾਵਾ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਕਰਦਿਆਂ ਕਿਹਾ ਕਿ ਨੈਕ ‘’ਏ’’ ਗ੍ਰੇਡ ਆਟੋਨੋਮਸ ਸੰਸਥਾ ਵਜੋਂ ਏ.ਜੀ.ਸੀ. ਨੇ ਹਮੇਸ਼ਾ ਆਪਣੇ ਅਕਾਦਮਿਕ ਢਾਂਚੇ ਨੂੰ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਕਸਿਤ ਕੀਤਾ ਹੈ ਅਤੇ ਹੁਣ ਇੰਜੀਨੀਅਰਿੰਗ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਜ਼, ਫਾਰਮੇਸੀ, ਐਲਾਇਡ ਐਂਡ ਹੈਲਥਕੇਅਰ ਸਾਇੰਸਜ਼, ਹੋਸਪਿਟੈਲਿਟੀ, ਟੂਰਿਜ਼ਮ, ਫੈਸ਼ਨ ਡਿਜ਼ਾਈਨ ਅਤੇ ਐਪਲਾਈਡ ਐਂਡ ਐਡਵਾਂਸਡ ਸਾਇੰਸਜ਼ ਸਮੇਤ ਸਾਰੇ ਪ੍ਰੋਗਰਾਮਾਂ ਵਿੱਚ ਏਆਈ ਨੂੰ ਸ਼ਾਮਿਲ ਕਰਨ ਨਾਲ ਵਿਦਿਆਰਥੀਆਂ ’ਚ ਡਿਜ਼ੀਟਲ ਅਤੇ ਨਵੀਨਤਾ-ਆਧਾਰਿਤ ਸਿੱਖਣ ਦੀ ਸਮਰੱਥਾ ਨੂੰ ਵਿਕਸਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸੰਸਥਾ ਦਾ ਪਾਠਕ੍ਰਮ ਮਜ਼ਬੂਤ ਅਕਾਦਮਿਕ ਬੁਨਿਆਦ ਨੂੰ ਪ੍ਰਯੋਗਾਤਮਕ ਸਿੱਖਿਆ ਨਾਲ ਜੋੜਦਾ ਹੈ, ਜਿਸ ਨਾਲ ਵਿਦਿਆਰਥੀ ਉਦਯੋਗ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣ ਸਕਣ ਅਤੇ ਇਸ ਤੋਂ ਇਲਾਵਾ ਕੈਂਪਸ ’ਚ ਮੌਜੂਦ ਆਧੁਨਿਕ ਲੈਬੋਰਟਰੀਆਂ, ਸਮਾਰਟ ਕਲਾਸਰੂਮ, ਉਦਯੋਗਿਕ ਸਾਂਝਾ, ਗਲੋਬਲ ਸਰਟੀਫਿਕੇਸ਼ਨ, ਇੰਟਰਨਸ਼ਿਪ, ਖੋਜ ਦੇ ਤੇ ਪਲੇਸਮੈਂਟ ਦੇ ਵਧੇਰੇ ਮੌਕੇ ਵਿਦਿਆਰਥੀਆਂ ਲਈ ਸ਼ਾਨਦਾਰ ਮੰਚ ਹੈ। ਚੇਅਰਮੈਨ ਸ਼ਰਮਾ ਨੇ ਕਿਹਾ ਉੱਚ ਸਿੱਖਿਆ ਦਾ ਮਕਸਦ ਸਿਰਫ਼ ਅੱਜ ਦੀਆਂ ਲੋੜਾਂ ਨੂੰ ਪੂਰਾ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਤਿਆਰ ਕਰਨਾ ਹੁੰਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਕਿਹਾ ਕਿ ਅਜੋਕੀ ਸਿੱਖਿਆ ਦੀ ਭੂਮਿਕਾ ਸਿਰਫ਼ ਗਿਆਨ ਦੇਣ ਤੱਕ ਸੀਮਿਤ ਨਹੀਂ ਰਹੀ, ਸਗੋਂ ਇਸਦਾ ਮਕਸਦ ਆਲੋਚਨਾਤਮਕ ਸੋਚ, ਤਕਨੀਕੀ ਸਮਝ ਅਤੇ ਜੀਵਨ ਭਰ ਸਿੱਖਣ ਦੀ ਚਾਹਤ ਵਿਕਸਿਤ ਕਰਨਾ ਵੀ ਹੈ । ਪ੍ਰਿੰਸੀਪਲ ਡਾ. ਤੇਜਪਾਲ ਨੇ ਕਿਹਾ ਕਿ ਸਾਲ 2026 ਦੇ ਦਾਖਲਾ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਜਾਰੀ ਹੈ ਅਤੇ ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਵਿਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੀਰੋਕੇ ਕਲਾਂ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਬਾਬਾ ਟਹਿਲ ਦਾਸ ਜੀ ਪਿੰਡ ਬਲਸਰਾਏ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Ad Position 24
No active advertisement